ਗਾਵਸਕਰ ਤੇ ਸਾਥੀਆਂ ਨੂੰ ਦੇਣਾ ਪਵੇਗਾ ਸਹੁੰ ਪੱਤਰ

08/10/2017 3:53:28 AM

ਨਵੀਂ ਦਿੱਲੀ— ਸਾਬਕਾ ਕਪਤਾਨ ਸੁਨੀਲ ਗਾਵਸਕਰ ਤੇ ਬੀ. ਸੀ. ਸੀ. ਆਈ. ਦੇ ਕੁਮੈਂਟੇਟਰ ਪੈਨਲ ਵਿਚ ਸ਼ਾਮਲ ਹੋਰਨਾਂ ਨੂੰ ਸਹੁੰ ਪੱਤਰ ਦੇਣਾ ਪਵੇਗਾ ਕਿ ਉਨ੍ਹਾਂ ਦਾ ਲੋਢਾ ਪੈਨਲ ਦੀਆਂ ਸਿਫਾਰਿਸ਼ਾਂ ਅਨੁਸਾਰ ਕਿਸੇ ਤਰ੍ਹਾਂ ਦਾ 'ਹਿੱਤਾਂ ਦਾ ਟਕਰਾਅ' ਨਹੀਂ ਹੈ।
ਬੀ. ਸੀ. ਸੀ. ਆਈ. ਆਪਣੇ ਸੂਚੀਬੱਧ ਕੁਮੈਂਟੇਟਰਾਂ ਲਈ ਚਾਰ ਨਾਵਾਂ 'ਤੇ ਸਹਿਮਤ ਹੈ। ਇਹ ਹਨ ਸੁਨੀਲ ਗਾਵਸਕਰ, ਸੰਜੇ ਮਾਂਜੇਰਕਰ, ਮੁਰਲੀ ਕਾਰਤਿਕ ਤੇ ਹਰਸ਼ਾ ਭੋਗਲੇ। ਇਨ੍ਹਾਂ ਵਿਚੋਂ ਭੋਗਲੇ ਦੀ 2016 ਵਿਚ ਵਿਸ਼ਵ ਟੀ-20 ਤੋਂ ਪਹਿਲਾਂ ਹੀ ਬੀ. ਸੀ. ਸੀ. ਆਈ. ਨਾਲ ਵਿਗੜ ਗਈ ਸੀ ਤੇ ਇਸ ਤਰ੍ਹਾਂ ਨਾਲ ਉਹ ਇਕ ਸਾਲ ਤੋਂ ਵੱਧ ਸਮੇਂ ਬਾਅਦ ਵਾਪਸੀ ਕਰੇਗਾ।
ਬੀ. ਸੀ. ਸੀ. ਆਈ. ਨੇ  ਅਧਿਕਾਰਤ ਤੌਰ 'ਤੇ ਇਨ੍ਹਾਂ ਚਾਰਾਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਕਿਉਂਕਿ ਸੀ. ਓ. ਏ. ਮੈਂਬਰ ਡਾਇਨਾ ਐਡੁਲਜੀ ਨੇ ਕਿਹਾ ਕਿ 'ਹਿੱਤਾਂ ਦੇ ਟਕਰਾ' ਨਾਲ ਜੁੜੇ ਸਾਰੇ ਮਾਮਲਿਆਂ 'ਤੇ ਵੀ ਧਿਆਨ ਕੀਤਾ ਜਾ ਰਿਹਾ ਹੈ।


Related News