ਗੌਤਮ ਗੰਭੀਰ ਨਹੀਂ ਲੈ ਪਾਉਣਗੇ IPL 2024 ''ਚ ਹਿੱਸਾ, ਜਾਣੋ ਕੀ ਹੈ ਵਜ੍ਹਾ
Sunday, Aug 20, 2023 - 04:03 PM (IST)
ਸਪੋਰਟਸ ਡੈਸਕ-ਲਖਨਊ ਸੁਪਰ ਜਾਇੰਟਸ ਦੇ ਮੈਂਟਰ ਗੌਤਮ ਗੰਭੀਰ ਦੇਸ਼ 'ਚ ਲੋਕ ਸਭਾ ਚੋਣਾਂ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ 2024 ਐਡੀਸ਼ਨ 'ਚ ਹਿੱਸਾ ਨਹੀਂ ਲੈ ਸਕਣਗੇ। ਖ਼ਾਸ ਤੌਰ 'ਤੇ 41 ਸਾਲਾ ਖਿਡਾਰੀ ਪੂਰਬੀ ਦਿੱਲੀ ਹਲਕੇ ਤੋਂ ਸੰਸਦ ਮੈਂਬਰ ਹਨ ਅਤੇ ਇਸ ਲਈ ਆਈਪੀਐੱਲ ਦੌਰਾਨ ਬਹੁਤ ਵਿਅਸਤ ਸ਼ੈਡਿਊਲ ਹੈ। ਹਾਲਾਂਕਿ ਰਿਪੋਰਟਾਂ ਦੇ ਅਨੁਸਾਰ ਸਾਬਕਾ ਕ੍ਰਿਕਟਰ ਫ੍ਰੈਂਚਾਇਜ਼ੀ ਤੋਂ ਵੱਖ ਨਹੀਂ ਹੋਣਗੇ ਪਰ ਆਪਣੀਆਂ ਰਾਜਨੀਤਿਕ ਪ੍ਰਤੀਬੱਧਤਾਵਾਂ 'ਤੇ ਧਿਆਨ ਦੇਣ ਲਈ ਇੱਕ ਬ੍ਰੇਕ ਲੈਣਗੇ।
ਇਹ ਵੀ ਪੜ੍ਹੋ- ਵਿਸ਼ਵ ਕੱਪ 2023 : ਸ਼੍ਰੀਲੰਕਾ-ਪਾਕਿ ਮੈਚ 'ਤੇ ਸੰਕਟ, ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੇ ਖੜ੍ਹੇ ਕੀਤੇ ਹੱਥ !
ਇਸ ਦੌਰਾਨ ਜਸਟਿਨ ਲੈਂਗਰ ਦੀ ਫ੍ਰੈਂਚਾਇਜ਼ੀ ਦੇ ਮੁੱਖ ਕੋਚ ਵਜੋਂ ਨਿਯੁਕਤੀ ਤੋਂ ਬਾਅਦ ਗੰਭੀਰ ਦੇ ਕੋਲਕਾਤਾ ਨਾਈਟ ਰਾਈਡਰਜ਼ 'ਚ ਸ਼ਾਮਲ ਹੋਣ ਲਈ ਫ੍ਰੈਂਚਾਇਜ਼ੀ ਛੱਡਣ ਦੀਆਂ ਖ਼ਬਰਾਂ ਸਨ। ਹਾਲਾਂਕਿ ਇੱਕ ਸੂਤਰ ਨੇ ਹਾਲ ਹੀ 'ਚ ਸਥਿਤੀ ਨੂੰ ਸਪੱਸ਼ਟ ਕੀਤਾ ਅਤੇ ਦੱਸਿਆ ਕਿ ਗੰਭੀਰ ਨੇ ਅਗਲੇ ਸਾਲ ਦੇ ਆਈਪੀਐੱਲ ਤੋਂ ਬਾਹਰ ਹੋਣ ਦਾ ਫ਼ੈਸਲਾ ਕਿਉਂ ਕੀਤਾ। ਇੱਕ ਰਿਪੋਰਟ 'ਚ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਹਾਂ, ਗੰਭੀਰ ਸਿਆਸੀ ਵਚਨਬੱਧਤਾਵਾਂ ਕਾਰਨ ਅਗਲੇ ਆਈਪੀਐੱਲ ਤੋਂ ਬ੍ਰੇਕ ਲੈ ਸਕਦੇ ਹਨ। ਉਹ ਕਿਸੇ ਵੱਖਰੀ ਟੀਮ 'ਚ ਨਹੀਂ ਜਾ ਰਹੇ ਹਨ ਜਾਂ ਫ੍ਰੈਂਚਾਇਜ਼ੀ ਨਹੀਂ ਛੱਡ ਰਹੇ ਹੈ। ਲੋਕ ਸਭਾ ਚੋਣਾਂ ਦੀ ਤਿਆਰੀ 'ਚ ਕਾਫ਼ੀ ਸਿਆਸੀ ਕੰਮ ਸ਼ਾਮਲ ਹੈ, ਇਸ ਲਈ ਉਹ ਆਪਣੀ ਸਾਰੀ ਊਰਜਾ ਉਸ 'ਤੇ ਕੇਂਦਰਿਤ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਏਸ਼ੀਆ ਕੱਪ ਲਈ ਟੀਮ ਇੰਡੀਆ ਦੀ ਹੋਣ ਵਾਲੀ ਹੈ ਘੋਸ਼ਣਾ, ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ
ਗੰਭੀਰ ਖ਼ਾਸ ਤੌਰ 'ਤੇ ਆਈਪੀਐੱਲ ਦੇ 2022 ਐਡੀਸ਼ਨ ਤੋਂ ਪਹਿਲਾਂ ਲਖਨਊ 'ਚ ਸ਼ਾਮਲ ਹੋਏ ਅਤੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਦੇ ਮਾਰਗਦਰਸ਼ਨ ਚ ਫ੍ਰੈਂਚਾਇਜ਼ੀ ਨੇ ਦੋਵਾਂ ਮੌਕਿਆਂ 'ਤੇ ਪਲੇਆਫ ਲਈ ਕੁਆਲੀਫਾਈ ਕੀਤਾ ਪਰ ਫਾਈਨਲ ਖੇਡਣ 'ਚ ਅਸਫਲ ਰਿਹਾ। ਐੱਲਐੱਸਜੀ ਨੇ ਹਾਲ ਹੀ 'ਚ ਸਾਬਕਾ ਮੁੱਖ ਕੋਚ ਐਂਡੀ ਫਲਾਵਰ ਤੋਂ ਵੱਖ ਹੋ ਗਏ ਅਤੇ ਉਨ੍ਹਾਂ ਦੀ ਥਾਂ ਜਸਟਿਨ ਲੈਂਗਰ ਨੂੰ ਲਿਆ। ਉਨ੍ਹਾਂ ਨੇ ਐੱਮਐੱਸਕੇ ਪ੍ਰਸਾਦ ਨੂੰ ਨਵੇਂ ਰਣਨੀਤਕ ਸਲਾਹਕਾਰ ਵਜੋਂ ਵੀ ਸ਼ਾਮਲ ਕੀਤਾ ਹੈ।
ਦੂਜੇ ਪਾਸੇ ਚੋਣਾਂ ਕਾਰਨ ਆਈਪੀਐੱਲ 2024 ਦਾ ਪੂਰਾ ਐਡੀਸ਼ਨ ਦੇਸ਼ ਤੋਂ ਬਾਹਰ ਹੋ ਸਕਦਾ ਹੈ। 2009 'ਚ ਇਹ ਦੱਖਣੀ ਅਫ਼ਰੀਕਾ 'ਚ ਤਬਦੀਲ ਹੋ ਗਿਆ ਜਦੋਂ ਕਿ 2014 'ਚ ਪਹਿਲਾ ਅੱਧ ਸੰਯੁਕਤ ਅਰਬ ਅਮੀਰਾਤ 'ਚ ਖੇਡਿਆ ਗਿਆ। ਹਾਲਾਂਕਿ 2019 'ਚ ਪੂਰੇ ਟੂਰਨਾਮੈਂਟ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ ਕਿ ਚੋਣ ਪ੍ਰਕਿਰਿਆ 'ਚ ਵਿਘਨ ਨਾ ਪਵੇ। ਅਗਲੇ ਸਾਲ ਵੀ ਇਹੀ ਦੁਹਰਾਇਆ ਜਾ ਸਕਦਾ ਹੈ ਪਰ ਅਜੇ ਕੁਝ ਵੀ ਤੈਅ ਨਹੀਂ ਹੋਇਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8