ਵਿਸ਼ਵ ਕੱਪ ''ਚ ਨੰਬਰ 4 ''ਤੇ ਬੱਲੇਬਾਜ਼ੀ ਲਈ ਪਰਫੈਕਟ ਆਪਸ਼ਨ ਹੈ ਇਹ ਖਿਡਾਰੀ, ਗੰਭੀਰ

Sunday, Apr 14, 2019 - 04:24 PM (IST)

ਸਪੋਰਟਸ ਡੈਸਕ— ਇੰਗਲੈਂਡ 'ਚ ਹੋਣ ਵਾਲਾ ਵਨ-ਡੇ ਵਿਸ਼ਵ ਕੱਪ ਹੁਣ ਬੇਹੱਦ ਕਰੀਬ ਹੈ ਪਰ ਭਾਰਤੀ ਟੀਮ 'ਚ ਨੰਬਰ-4 ਨੂੰ ਲੈ ਕੇ ਜੋ ਉਲਝਣ ਹਨ, ਉਹ ਅਜੇ ਵੀ ਕਪਤਾਨ ਵਿਰਾਟ ਕੋਹਲੀ ਲਈ ਚਿੰਤਾ ਦਾ ਸਬੱਬ ਹਨ। ਕੋਹਲੀ ਨੇ ਇਸ ਕ੍ਰਮ ਨੂੰ ਲੈ ਕੇ ਅਜੇ ਤੱਕ ਜੋ ਟੈਸਟ ਕੀਤੇ ਹਨ, ਉਹ ਅਸਫਲ ਹੀ ਰਹੇ ਹਨ ਅਜਿਹੇ 'ਚ ਚਿੰਤਾ 'ਚ ਵਾਧਾ ਲਾਜ਼ਮੀ ਹੈ। 

ਹਾਲ ਹੀ 'ਚ ਭਾਰਤ ਨੇ ਆਸਟ੍ਰੇਲਿਆ ਦੇ ਖਿਲਾਫ ਘਰ 'ਚ ਸੀਰੀਜ਼ ਖੇਡੀ ਸੀ ਜਿਸ 'ਚ ਉਸ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸੀਰੀਜ਼ ਦੇ ਸ਼ੁਰੂਆਤੀ ਤਿੰਨ ਮੈਚਾਂ 'ਚ ਭਾਰਤ ਨੇ ਅੰਬਾਤੀ ਰਾਇਡੂ ਨੂੰ ਨੰਬਰ -4 'ਤੇ ਮੌਕਾ ਦਿੱਤਾ ਸੀ, ਪਰ ਉਹ ਪੂਰੀ ਤਰ੍ਹਾਂ ਨਾਲ ਫੇਲ ਰਹੇ ਸਨ। ਰਾਇਡੂ ਨੇ 13, 18 ਤੇ ਦੋ ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ।PunjabKesari
ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਸੋਮਵਾਰ ਨੂੰ ਹੋਣੀ ਹੈ। ਕਈ ਪੂਰਵ ਭਾਰਤੀ ਖਿਡਾਰੀ ਸਿਰਫ ਨੰਬਰ-4 ਨੂੰ ਲੈ ਕੇ ਚਰਚਾ ਕਰ ਰਹੇ ਹਨ। ਪੂਰਵ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਸੰਜੂ ਸੈਮਸਨ ਨੰਬਰ-4 ਲਈ ਸਭ ਤੋਂ ਉਪਯੁਕਤ ਆਪਸ਼ਨ ਹਨ।

ਸੰਜੂ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ)  ਦੇ 12ਵੇਂ ਸੀਜਨ 'ਚ ਰਾਜਸਥਾਨ ਰਾਇਲਸ ਦੇ ਨਾਲ ਖੇਲ ਰਹੇ ਹਨ। ਹੁਣੇ ਤੱਕ ਉਨ੍ਹਾਂ ਨੇ ਲੀਗ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਸੈਕੜਾਂ ਵੀ ਜਮਾਇਆ ਹੈ। ਉਨ੍ਹਾਂ ਨੂੰ ਹਾਲਾਂਕਿ ਅਜੇ ਤੱਕ ਭਾਰਤੀ ਟੀਮ ਦੀ ਜਰਸੀ ਨਹੀਂ ਮਿਲੀ ਹੈ।

ਸਟਾਰ ਸਪੋਟਰਸ ਦੇ ਇਕ ਪ੍ਰੋਗਰਾਮ 'ਚ ਗੰਭੀਰ ਨੇ ਕਿਹਾ, ਮੇਰੇ ਲਈ ਇਹ ਸਪੱਸ਼ਟ ਹੈ। ਮੇਰੇ ਹਿਸਾਬ ਨਾਲ ਸੰਜੂ ਸੈਮਸਨ ਨੰਬਰ-4 ਲਈ ਉਪਯੂਕਤ ਆਪਸ਼ਨ ਹਨ। ਮੈਂ ਹਮੇਸ਼ਾ ਕੁਝ ਅਲਗ ਕਰਨ ਦੀ ਵਕਾਲਤ ਕਰਦਾ ਹਾਂ ਤੇ ਚੰਗੇ ਪੱਧਰ ਦੇ ਖਿਡਾਰੀਆਂ ਦੀ ਖੋਜ 'ਚ ਰਹਿੰਦਾ ਹਾਂ ।ਸੰਜੂ ਇਸ ਕ੍ਰਮ ਲਈ ਸਭ ਤੋਂ ਠੀਕ ਬੱਲੇਬਾਜ਼ ਹਨ।


Related News