ਗੌਤਮ ਗੰਭੀਰ ਦੀ IPL ''ਚ ਵਾਪਸੀ, ਇਸ ਟੀਮ ਦੇ ਬਣੇ ਮੈਂਟੋਰ

Saturday, Dec 18, 2021 - 06:40 PM (IST)

ਗੌਤਮ ਗੰਭੀਰ ਦੀ IPL ''ਚ ਵਾਪਸੀ, ਇਸ ਟੀਮ ਦੇ ਬਣੇ ਮੈਂਟੋਰ

ਨਵੀਂ ਦਿੱਲੀ- ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਤੋਂ ਪਹਿਲਾਂ ਸ਼ਨੀਵਾਰ ਨੂੰ ਨਵੀਂ ਲਖਨਊ ਫ਼੍ਰੈਂਚਾਈਜ਼ੀ ਦਾ ਮੈਂਟੋਰ ਨਿਯੁਕਤ ਕੀਤਾ ਗਿਆ ਹੈ। ਦਿੱਲੀ ਦੇ ਸਾਂਸਦ ਗੰਭੀਰ ਆਪਣੀ ਕਪਤਾਨੀ 'ਚ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਦੋ ਆਈ. ਪੀ. ਐੱਲ. ਖ਼ਿਤਾਬ ਦਿਵਾ ਚੁੱਕੇ ਹਨ। ਗੰਭੀਰ ਨੇ ਇਕ ਬਿਆਨ 'ਚ ਕਿਹਾ- ਡਾ. ਸੰਜੀਵ ਗੋਇੰਕਾ ਤੇ ਆਰ. ਪੀ. ਐੱਸ. ਜੀ. ਗਰੁੱਪ ਦਾ ਮੈਨੂੰ ਆਪਣੀ ਟੀਮ 'ਚ ਇਹ ਸ਼ਾਨਦਾਰ ਮੌਕਾ ਦੇਣ ਲਈ ਧੰਨਵਾਦ।

ਇਹ ਵੀ ਪੜ੍ਹੋ : KL ਰਾਹੁਲ ਦੱ. ਅਫ਼ਰੀਕਾ ਦੌਰੇ ਲਈ ਟੈਸਟ ਫਾਰਮੈਟ 'ਚ ਟੀਮ ਦੇ ਬਣੇ ਉਪ ਕਪਤਾਨ, BCCI ਨੇ ਕੀਤੀ ਪੁਸ਼ਟੀ

ਸਮਝਿਆ ਜਾਂਦਾ ਹੈ ਕਿ ਗੌਤਮ ਗੰਭੀਰ ਦੇ ਨਾਲ ਉਨ੍ਹਾਂ ਦੇ ਇਕ ਵਾਰ ਦੇ ਦਿੱਲੀ ਤੇ ਕੋਲਕਾਤਾ ਟੀਮ ਸਾਥੀ ਵਿਜੇ ਦਾਹੀਆ ਵੀ ਫ੍ਰੈਂਚਾਈਜ਼ੀ 'ਚ ਸ਼ਾਮਲ ਹੋਏ ਹਨ। ਸਾਬਕਾ ਭਾਰਤੀ ਵਿਕਟਕੀਪਰ ਵਿਜੇ ਨੂੰ ਸਹਾਇਕ ਕੋਚ ਦੇ ਤੌਰ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜੋ ਵਰਤਮਾਨ 'ਚ ਉੱਤਰ ਪ੍ਰਦੇਸ਼ ਸੂਬਾ ਟੀਮ ਦੇ ਮੁੱਖ ਕੋਚ ਹਨ। ਸੰਜੀਵ ਗੋਇਨਕਾ ਨੇ ਟੀਮ 'ਚ ਗੌਤਮ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦੇ ਬੇਦਾਗ਼ ਕਰੀਅਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੇ ਕ੍ਰਿਕਟਿੰਗ ਦਿਮਾਗ਼ ਦਾ ਸਨਮਾਨ ਕਰਦਾ ਹਾਂ ਤੇ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹਾਂ।

PunjabKesari

ਗੌਤਮ ਗੰਭੀਰ ਨੇ ਇਸ ਬਾਰੇ ਕਿਹਾ- ਡਾ. ਗੋਇਨਕਾ ਤੇ ਆਰ. ਪੀ. ਐੱਸ. ਜੀ. ਗਰੁੱਪ ਨੂੰ ਉਸ ਦੇ ਸੈਟਅਪ 'ਚ ਮੈਨੂੰ ਇਹ ਸ਼ਾਨਦਾਰ ਮੌਕਾ ਦੇਣ ਲਈ ਬਹੁਤ-ਬਹੁਤ ਧੰਨਵਾਦ। ਇਕ ਪ੍ਰਤੀਯੋਗਿਤਾ ਨੂੰ ਜਿੱਤਣ ਦੀ ਅੱਗ ਅਜੇ ਵੀ ਮੇਰੇ ਅੰਦਰ ਬਲਦੀ ਹੈ। ਇਕ ਜੇਤੂ ਦੀ ਵਿਰਾਸਤ ਛੱਡਣ ਦੀ ਇੱਛਾ ਅਜੇ ਵੀ ਮੈਨੂੰ 24 ਘੰਟੇ ਬੇਚੈਨ ਕਰਦੀ ਹੈ। ਮੈਂ ਡਰੈਸਿੰਗ ਰੂਮ ਦੇ ਲਈ ਨਹੀਂ, ਸਗੋਂ ਉੱਤਰ ਪ੍ਰਦੇਸ਼ ਦੀ ਆਤਮਾ ਤੇ ਸਾਹਸ ਲਈ ਮੁਕਾਬਲਾ ਕਰਾਂਗਾ।

ਇਹ ਵੀ ਪੜ੍ਹੋ : ਵਿਰਾਟ ਦੀ ਦੱ. ਅਫ਼ਰੀਕਾ 'ਚ ਹੋਵੇਗੀ ਪ੍ਰੀਖਿਆ, BCCI ਨੂੰ ਵੀ ਦੇਣਾ ਚਾਹੁਣਗੇ ਜਵਾਬ

ਜ਼ਿਕਰਯੋਗ ਹੈ ਕਿ 40 ਸਾਲਾ ਗੌਤਮ ਨੇ 9 ਸਾਲ ਦੇ ਕੌਮਾਂਤਰੀ ਕਰੀਅਰ 'ਚ 58 ਟੈਸਟ, 147 ਵਨ-ਡੇ ਤੇ 37 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਨ੍ਹਾਂ ਨੇ 10 ਸੀਜ਼ਨ ਤਕ ਆਈ. ਪੀ. ਐੱਲ. ਖੇਡਿਆ ਹੈ, ਜਿਸ 'ਚ ਉਨ੍ਹਾਂ ਨੇ 154 ਮੈਚਾਂ 'ਚ ਦਿੱਲੀ ਤੇ ਕੋਲਕਾਤਾ ਦੀਆਂ ਟੀਮਾਂ ਦੀ ਪ੍ਰਤੀਨਿਧਤਾ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


 


author

Tarsem Singh

Content Editor

Related News