ਨਿਊਜ਼ੀਲੈਂਡ ਨੂੰ ਵਿਸ਼ਵ ਕੱਪ 2019 ਦਾ ਹੋਣਾ ਚਾਹੀਦਾ ਸੀ ਸਾਂਝਾ ਜੇਤੂ: ਗੰਭੀਰ

Wednesday, May 13, 2020 - 05:57 PM (IST)

ਨਿਊਜ਼ੀਲੈਂਡ ਨੂੰ ਵਿਸ਼ਵ ਕੱਪ 2019 ਦਾ ਹੋਣਾ ਚਾਹੀਦਾ ਸੀ ਸਾਂਝਾ ਜੇਤੂ: ਗੰਭੀਰ

ਨਵੀਂ ਦਿੱਲੀ: ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਪਿਛਲੇ ਸਾਲ ਦੇ ਵਿਸ਼ਵ ਕੱਪ 'ਚ ਨਿਊਜ਼ੀਲੈਂਡ ਦੇ ਪ੍ਦਰਸ਼ਨ 'ਚ ਸਭ ਤੋਂ ਜ਼ਿਆਦਾ ਲਗਾਤਾਰ ਸੀ ਅਤੇ ਉਹ ਇੰਗਲੈਂਡ ਦੇ ਨਾਲ ਟੂਰਨਾਮੈਂਟ ਦਾ ਸਾਂਝਾ ਜੇਤੂ ਬਣਨ ਦੇ ਹੱਕਦਾਰ ਸਨ। 

ਲਾਰਡਸ ’ਚ ਖੇਡੇ ਗਏ ਇਤਿਹਾਸਕ ਫਾਇਨਲ ’ਚ ਨਿਊਜ਼ੀਲੈਂਡ ਨੂੰ ਬਾਊਂਡਰੀ ਗਿਣਨੇ ਦੇ ਨਿਯਮ ਦੇ ਆਧਾਰ ਤੇ ਮੇਜ਼ਬਾਨ ਇੰਗਲੈਂਡ ਨੇ ਹਰਾਇਆ ਸੀ ਕਿਉਂਕਿ ਪਹਿਲਾਂ ਰੈਗੂਲਰ ਓਵਰਾਂ ਅਤੇ ਫਿਰ ਸੁਪਰ ਓਵਰ ਤੋਂ ਬਾਅਦ ਵੀ ਮੈਚ ਬਰਾਬਰੀ ਤੇ ਖਤਮ ਹੋਇਆ ਸੀ। ਕਿ੍ਰਕੇਟਰ ਤੋਂ ਰਾਜਨੇਤਾ ਬਣੇ ਗੰਭੀਰ ਨੇ ਸਟਾਰ ਸਪੋਰਟਸ ਦੇ ਪੋ੍ਰਗਰਾਮ ‘ਕ੍ਰਿਕਟ ਕੁਨੈਕਟਿਡ’ ਤੇ ਕਿਹਾ, ‘‘ਪਿੱਛਲੀ ਵਾਰ ਵਿਸ਼ਵ ਕੱਪ ਦੇ ਸਾਂਝੇ ਜੇਤੂ ਹੋਣੇ ਚਾਹੀਦੇ ਹਨ। ਨਿਊਜ਼ੀਲੈਂਡ ਨੂੰ ਵਿਸ਼ਵ ਚੈਂਪੀਅਨ ਦਾ ਤਮਗਾ ਮਿਲਣਾ ਚਾਹੀਦਾ ਹੈ ਸੀ ਪਰ ਇਹ ਬਦਕਿਸਮਤ ਸੀ।’’PunjabKesari

ਸਾਬਕਾ ਸਲਾਮੀ ਬੱਲੇਬਾਜ਼ ਗੰਭੀਰ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਨੇ ਵਿਸ਼ਵ ਕੱਪ ’ਚ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਉਨ੍ਹਾਂ ਨੂੰ ਉਹ ਹੱਕ ਨਹੀਂ ਮਿਲਿਆ ਜਿਸਦੇ ਉਹ ਹੱਕਦਾਰ ਹਨ। ਉਨ੍ਹਾਂ ਨੇ ਕਿਹਾ, ‘‘ਜੇਕਰ ਤੁਸੀਂ ਉਨ੍ਹਾਂ ਦਾ ਓਵਰਆਲ ਰਿਕਾਰਡ ਦੋਖੋਗੇ ਤਾਂ ਉਨ੍ਹਾਂ ਦੇ ਪ੍ਰਦਰਸ਼ਨ ’ਚ ਕਾਫ਼ੀ ਨਿਰੰਤਰਤਾ ਹੈ। ਪਿਛਲੇ ਦੋ ਵਿਸ਼ਵ ਕੱਪ ’ਚ ਉਹ ਉਪ ਜੇਤੂ ਰਹੇ ਅਤੇ ਉਨ੍ਹਾਂ ਦੇ ਪ੍ਰਦਰਸ਼ਨ ’ਚ ਕਾਫ਼ੀ ਲਗਾਤਾਰ ਹੈ। ‘‘ਗੰਭੀਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਹ ਜਿਨ੍ਹਾਂ ਵੀ ਹਾਲਾਤਾਂ ’ਚ ਖੇਡੇ ਕਾਫ਼ੀ ਮੁਕਾਬਲੇਬਾਜ਼ ਰਹੇ। ਅਸੀਂ ਉਨ੍ਹਾਂ ਨੂੰ ਸਮਰੱਥ ਹੱਕ ਨਹੀਂ ਦਿੱਤਾ।‘‘PunjabKesari


author

Davinder Singh

Content Editor

Related News