ਸੈਂਕੜਾ ਲਾਉਣ ਤੇ 8 ਵਿਕਟਾਂ ਲੈਣ ਵਾਲੇ ਗੌਤਮ ਨੇ ਇਸਦਾ ਸਿਹਰਾ ਆਪਣੀ ਗਰਲਫ੍ਰੈਂਡ ਦੀ ਸਮਾਈਲ ਨੂੰ ਦਿੱਤਾ

Saturday, Aug 24, 2019 - 11:20 PM (IST)

ਸੈਂਕੜਾ ਲਾਉਣ ਤੇ 8 ਵਿਕਟਾਂ ਲੈਣ ਵਾਲੇ ਗੌਤਮ ਨੇ ਇਸਦਾ ਸਿਹਰਾ ਆਪਣੀ ਗਰਲਫ੍ਰੈਂਡ ਦੀ ਸਮਾਈਲ ਨੂੰ ਦਿੱਤਾ

ਨਵੀਂ ਦਿੱਲੀ - ਕਰਨਾਟਕ ਪ੍ਰੀਮੀਅਰ ਲੀਗ ਵਿਚ ਬੇਲਾਰੀ ਟਸਕਰਸ ਟੀਮ ਵਲੋਂ ਖੇਡ ਰਹੇ ਕ੍ਰਿਸ਼ਣੱਪਾ ਗੌਤਮ ਨੇ ਬੀਤੇ ਦਿਨੀਂ ਸੈਂਕੜਾ ਲਾਉਣ ਤੋਂ ਬਾਅਦ ਗੇਂਦਬਾਜ਼ੀ 'ਚ 8 ਵਿਕਟਾਂ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਮੈਚ ਤੋਂ ਬਾਅਦ ਜਦੋਂ ਉਸ ਤੋਂ ਉਸ ਦੀ ਪਾਰੀ ਦਾ ਰਾਜ਼ ਪੁੱਛਿਆ ਗਿਆ ਤਾਂ ਗੌਤਮ ਨੇ ਬੇਝਿਜਕ ਆਪਣੀ ਗਰਲਫ੍ਰੈਂਡ ਦੀ ਸਮਾਈਲ ਨੂੰ ਇਸ ਦਾ ਜ਼ਿੰਮੇਵਾਰ ਦੱਸਿਆ। 

PunjabKesariPunjabKesariPunjabKesari
ਸ਼ਿਵਮੇਗਾ ਲਾਇਨਜ਼ ਵਿਰੁੱਧ ਗੌਤਮ ਨੇ ਸਿਰਫ 56 ਗੇਂਦਾਂ 'ਤੇ 7 ਚੌਕਿਆਂ ਤੇ 13 ਛੱਕਿਆਂ ਦੀ ਮਦਦ ਨਾਲ 134 ਦੌੜਾਂ ਬਣਾਈਆਂ ਸਨ। ਬਾਅਦ 'ਚ ਗੇਂਦਬਾਜ਼ੀ ਕਰਦਿਆਂ ਉਸ ਨੇ 5 ਓਵਰਾਂ ਵਿਚ 15 ਦੌੜਾਂ ਦੇ ਕੇ 8 ਵਿਕਟਾਂ ਲਈਆਂ ਸਨ। ਆਪਣੀ ਪ੍ਰਫਾਰਮੈਂਸ ਲਈ 'ਮੈਨ ਆਫ ਦਿ ਮੈਚ' ਐਵਾਰਡ ਹਾਸਲ ਕਰਨ ਵਾਲੇ ਗੌਤਮ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਆਪਣੀ ਬੱਲੇਬਾਜ਼ੀ ਦਾ ਮਜ਼ਾ ਲਿਆ ਜਾਂ ਗੇਂਦਬਾਜ਼ੀ ਦਾ, ਇਸ 'ਤੇ ਉਸ ਨੇ ਜਵਾਬ ਦਿੰਦਿਆਂ ਕਿਹਾ, ''ਮੈਂ ਤਾਂ ਆਪਣੀ ਗਰਲਫ੍ਰੈਂਡ ਦੀ ਸਮਾਈਲ ਨੂੰ ਜ਼ਿਆਦਾ ਇੰਜੁਆਏ ਕਰ ਰਿਹਾ ਸੀ।''

PunjabKesariPunjabKesari
ਗੌਤਮ ਨੇ ਕਿਹਾ, ''ਨਿਸ਼ਚਿਤ ਤੌਰ 'ਤੇ ਇਹ ਜ਼ਿੰਦਗੀ ਭਰ ਦੀ ਖੇਡ ਵਿਚੋਂ ਇਕ ਰਿਹਾ ਤੇ ਇਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਸਾਨੂੰ ਪਤਾ ਸੀ ਕਿ ਸਾਡੀ ਗੇਂਦਬਾਜ਼ੀ ਕਾਫੀ ਮਜ਼ਬੂਤ ਹੈ ਤੇ ਉਸ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਅਸੀਂ  ਬੋਰਡ 'ਤੇ ਵੱਡਾ ਸਕੋਰ ਲਾਉਣਾ ਚਾਹੁੰਦੇ ਸੀ। ਮੈਂ ਖੁਦ ਤੋਂ ਅਜਿਹੀ ਪਾਰੀ ਦੀ ਉਮੀਦ ਨਹੀਂ ਕੀਤੀ ਸੀ ਤੇ ਨਾ ਹੀ ਟੀਮ ਦੇ ਕਿਸੇ ਖਿਡਾਰੀ ਨੇ ਅਜਿਹਾ ਸੋਚਿਆ ਸੀ। ਤੁਹਾਡਾ ਸਾਰਿਆਂ ਦਾ ਸਮਰਥਨ ਕਰਨ ਲਈ ਧੰਨਵਾਦ।''

PunjabKesari


author

Gurdeep Singh

Content Editor

Related News