ਗੌਰਿਕਾ ਬਿਸ਼ਨੋਈ ਦਾ ਹੀਰੋ ਮਹਿਲਾ PGT ''ਚ ਸ਼ਾਨਦਾਰ ਪ੍ਰਦਰਸ਼ਨ

Thursday, Nov 18, 2021 - 08:29 PM (IST)

ਗੌਰਿਕਾ ਬਿਸ਼ਨੋਈ ਦਾ ਹੀਰੋ ਮਹਿਲਾ PGT ''ਚ ਸ਼ਾਨਦਾਰ ਪ੍ਰਦਰਸ਼ਨ

ਹੈਦਰਾਬਾਦ- ਗੌਰਿਕਾ ਬਿਸ਼ਨੋਈ ਨੇ ਫ੍ਰੰਟ ਨਾਈਨ 'ਤੇ ਬਿਹਤਰੀਨ ਖੇਡ ਦਿਖਾਉਂਦੇ ਹੋਏ ਚਾਰ ਬਰਡੀ ਲਗਾਈਆਂ ਤੇ ਤਿੰਨ ਅੰਡਰ 68 ਦੇ ਕਾਰਡ ਨਾਲ ਹੀਰੋ ਮਹਿਲਾ ਪੀ. ਜੀ. ਟੀ. ਗੋਲਫ ਦੇ 12ਵੇਂ ਪੜਾਅ 'ਚ ਦੋ ਦੌਰ ਦੇ ਬਾਅਦ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰ ਲਈ ਹੈ। ਗੌਰਿਕਾ ਨੂੰ ਆਖਰੀ ਵਾਰ ਸਫਲਤਾ ਜੂਨ 2019 ਵਿਚ ਮਿਲੀ ਸੀ। ਉਹ ਪਹਿਲੇ ਦੌਰ 'ਚ 72 ਤੇ ਦੂਜੇ ਵਿਚ 68 ਦੇ ਸਕੋਰ ਤੋਂ ਬਾਅਦ ਹੁਣ ਜਾਹਨਵੀ ਬਖਸ਼ੀ ਦੇ ਨਾਲ ਚੋਟੀ 'ਤੇ ਹੈ। ਬਖਸ਼ੀ ਨੇ ਦੋ ਅੰਡਰ 140 ਦਾ ਸਕੋਰ ਕਰ ਲਿਆ ਹੈ।

ਇਹ ਖ਼ਬਰ ਪੜ੍ਹੋ-  ਪਾਕਿ ਨੇ ਪਹਿਲੇ ਟੀ20 ਮੈਚ ਲਈ ਕੀਤਾ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਦਿੱਤਾ ਆਰਾਮ


ਗੌਰਿਕਾ ਨੇ ਕੋਰੋਨਾ ਮਹਾਮਾਰੀ ਦੇ ਕਾਰਨ ਲੰਬਾ ਬ੍ਰੇਕ ਲਿਆ ਸੀ ਤੇ ਯੂਰਪ ਵਿਚ ਕੁਝ ਟੂਰਨਾਮੈਂਟ ਖੇਡੇ। ਵਾਣੀ ਕਪੂਰ ਨੇ ਤਿੰਨ ਅੰਡਰ 68 ਸਕੋਰ ਕੀਤਾ ਤੇ ਉਹ 10ਵੇਂ ਸਥਾਨ 'ਤੇ ਹੈ। ਖੁਸ਼ੀ ਖਾਨਿਜੂ ਤਿੰਨ ਬਰਡੀ ਤੇ ਇਕ ਬੋਗੀ ਤੋਂ ਬਾਅਦ ਅਮਨਦੀਪ ਦਰਾਲ ਦੇ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News