ਗੌਰਵ ਗਿੱਲ ਨੇ ਪੰਜਵੀਂ ਵਾਰ ਜਿੱਤੀ ਪਾਪੂਲਰ ਰੈਲੀ

12/22/2019 9:53:03 PM

ਕੋਂਟਯਾਮ (ਕੇਰਲ)— ਭਾਰਤ ਦੇ ਰੈਲੀ ਕਿੰਗ ਗੌਰਵ ਗਿੱਲ ਨੇ ਪਾਪੂਲਰ ਰੈਲੀ ਨਾਂ ਤੋਂ ਮਸ਼ਹੂਰ ਚੈਂਪੀਅਨਸ ਯਾਚ ਕਲੱਬ ਐੱਫ. ਐੱਮ. ਐੱਸ. ਸੀ. ਆਈ. ਇੰਡੀਅਨ ਨੈਸ਼ਨਲ ਰੈਲੀ ਚੈਂਪੀਅਨਸ਼ਿਪ ਦੇ ਆਖਰੀ ਰਾਊਂਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਪੰਜਵੀਂ ਵਾਰ ਇਹ ਰੈਲੀ ਜਿੱਤ ਲਈ। ਜੇ. ਕੇ. ਟਾਇਰ ਵਲੋਂ ਸਹਾਇਕ ਟੀਮ ਮਹਿੰਦਰਾ ਦੇ ਚਾਲਕ ਗਿੱਲ ਨੇ ਆਪਣੇ ਸਾਥੀ ਚਾਲਕ ਮੂਸਾ ਸ਼ਰੀਫ ਦੇ ਨਾਲ ਰੈਲੀ ਦੇ ਦੂਜੇ ਦਿਨ ਐਤਵਾਰ ਨੂੰ ਐੱਸ. ਐੱਸ.9 'ਚ ਪਹਿਲਾ, ਐੱਸ. ਐੱਸ. 10 ਤੇ ਐੱਸ. ਐੱਸ. 11 'ਚ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਬਾਅਦ ਗੌਰਵ ਨੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਖਰਾਬ ਸਮੇਂ ਨੂੰ ਖਤਮ ਕਰਦੇ ਹੋਏ ਖਿਤਾਬੀ ਸਫਲਤਾ ਹਾਸਲ ਕੀਤੀ।

PunjabKesari
ਗਿੱਲ ਦੀ ਟੀਮ ਦੇ ਡੀਨ ਮਾਸਕਾਰੇਨਹਾਸ ਤੇ ਸੁਹੇਮ ਕਬੀਰ ਨੇ ਵੀ ਵਧੀਆ ਪ੍ਰਦਰਸ਼ਨ ਕੀਤੇ ਤੇ ਪਾਪੂਲਰ ਰੈਲੀ ਦੀ ਓਵਰ ਆਲ ਸ਼੍ਰੇਣੀ 'ਚ ਕ੍ਰਮਵਾਰ ਤੀਜਾ ਤੇ ਚੌਥਾ ਸਥਾਨ ਹਾਸਲ ਕੀਤਾ। ਬੈਂਗਲੁਰੂ ਦੇ ਚੇਤਨ ਸ਼ਿਵਰਾਮ ਨੇ ਹਾਲਾਂਕਿ 2019 ਆਈ. ਐੱਨ. ਆਰ. ਸੀ. ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਚੇਤਨ ਨੇ ਰੈਲੀ ਆਫ ਕੋਇੰਬਟੂਰ ਦੇ 1000 ਬੈਂਗਲੁਰੂ ਰੈਲੀ 'ਚ ਮਿਲੀ ਜਿੱਤ ਦੇ ਦਮ 'ਤੇ ਪਹਿਲਾ ਸਥਾਨ ਹਾਸਲ ਕੀਤਾ।


Gurdeep Singh

Edited By Gurdeep Singh