ਗੌਰਵ ਬਿਧੁੜੀ ਪ੍ਰੈਸੀਡੈਂਟ ਕੱਪ ਲਈ ਸੈਮੀਫਾਈਨਲ ''ਚ

Thursday, Jul 25, 2019 - 02:56 PM (IST)

ਗੌਰਵ ਬਿਧੁੜੀ ਪ੍ਰੈਸੀਡੈਂਟ ਕੱਪ ਲਈ ਸੈਮੀਫਾਈਨਲ ''ਚ

ਨਵੀਂ ਦਿੱਲੀ— ਵਰਲਡ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਗੌਰਵ ਬਿਧੁੜੀ (56 ਕਿਲੋਗ੍ਰਾਮ) ਨੇ ਕੁਆਰਟਰ ਫਾਈਨਲ 'ਚ ਆਸਾਨ ਜਿੱਤ ਨਾਲ ਫਿਲੀਪੀਂਸ ਦੇ ਲਾਬੁਆਨ ਬਾਜੋ 'ਚ ਚਲ ਰਹੇ ਪ੍ਰੈਸੀਡੈਂਟ ਕੱਪ ਮੁੱਕੇਬਾਜ਼ੀ ਟੂਰਨਾਮੈਂਟ 'ਚ ਤਮਗਾ ਪੱਕਾ ਕੀਤਾ। ਹੈਮਬਰਗ 'ਚ 2017 'ਚ ਹੋਈ ਵਰਲਡ ਪ੍ਰਤੀਯੋਗਿਤਾ 'ਚ ਭਾਰਤ ਦੇ ਇਕਮਾਤਰ ਤਮਗਾਧਾਰੀ ਬਿਧੁੜੀ ਨੇ ਬੁੱਧਵਾਰ ਦੀ ਸ਼ਾਮ ਨੂੰ ਅਫਗਾਨਿਸਤਾਨ ਦੇ ਵਾਰਿਸ ਕਰੀਮੀ ਨੂੰ ਹਰਾ ਕੇ ਅੰਤਿਮ ਚਾਰ ਪੜਾਅ 'ਚ ਜਗ੍ਹਾ ਪੱਕੀ ਕੀਤੀ। ਰਾਸ਼ਟਰੀ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਧਾਰੀ ਬਿਧੁੜੀ ਦਾ ਸਾਹਮਣਾ ਹੁਣ ਸਥਾਨਕ ਮਜ਼ਬੂਤ ਦਾਅਵੇਦਾਰ ਜੁਨਮਿਲਾਰਨਡੋ ਓਗਾਅਰੇ ਨਾਲ ਹੋਵੇਗਾ ਜਿਨ੍ਹਾਂ ਨੇ ਕੋਰੀਆ ਦੇ ਕਿਮ ਹਾਏਜਿਨ ਨੂੰ ਹਰਾਇਆ। 

ਦਿੱਲੀ ਦੇ ਇਸ ਮੁੱਕੇਬਾਜ਼ ਨੂੰ ਸਤੰਬਰ 'ਚ ਰੂਸ 'ਚ ਹੋਣ ਵਾਲੀ ਆਗਾਮੀ ਵਰਲਡ ਚੈਂਪੀਅਨਸ਼ਿਪ ਦੇ ਲਈ ਹਾਲ 'ਚ ਚੁਣੀ ਗਈ ਭਾਰਤੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਭਾਰਤੀ ਸਟਾਰ ਐੱਮ.ਸੀ. ਮੈਰੀਕਾਮ ਵੀ ਇਸ ਟੂਰਨਾਮੈਂਟ 'ਚ ਹਿੱਸਾ ਲੈ ਰਹੀ ਹੈ ਅਤੇ ਉਹ ਸ਼ੁਰੂਆਤੀ ਰਾਊਂਡ 'ਚ ਬਾਈ ਮਿਲਣ ਨਾਲ 51 ਕਿਲੋਗ੍ਰਾਮ ਦੇ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਇੰਡੀਆ ਓਪਨ ਦੀ ਸੋਨ ਤਮਗਾਧਾਰੀ ਜਾਮੁਰਾ ਬੋਰੋ (54 ਕਿਲੋਗ੍ਰਾਮ) ਨੇ ਮਹਿਲਾ ਵਰਗ ਦੇ ਸੈਮੀਫਾਈਨਲ 'ਚ ਜਦਕਿ ਮੋਨਿਕਾ ਨੇ ਫਾਈਨਲ 'ਚ ਪ੍ਰਵੇਸ਼ ਕੀਤਾ।


author

Tarsem Singh

Content Editor

Related News