ਇੰਡੀਅਨ ਨੈਸ਼ਨਲ ਨੂੰ 3-0 ਨਾਲ ਹਰਾ ਕੇ ਗੜਵਾਲ ਹੀਰੋਜ਼ ਸੈਮੀਫਾਈਨਲ ''ਚ
Thursday, May 23, 2019 - 09:27 AM (IST)

ਨਵੀਂ ਦਿੱਲੀ— ਗੜਵਾਲ ਹੀਰੋਜ਼ ਨੇ ਇੰਡੀਅਨ ਨੈਸ਼ਨਲ ਐੱਫ.ਸੀ.ਨੂੰ ਬੁੱਧਵਾਰ ਨੂੰ ਸੁਪਰ ਲੀਗ ਗਰੁੱਪ-2 ਮੁਕਾਬਲੇ 'ਚ 3-0 ਨਾਲ ਹਰਾ ਕੇ ਡੀ.ਐੱਸ.ਏ. ਸਾਲਾਨਾ ਸੀਨੀਅਰ ਡਿਵੀਜ਼ਨ ਓਪਨ ਕਲਬਸ ਫੁੱਟਬਾਲ ਲੀਗ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਡਾ. ਅੰਬੇਡਕਰ ਸਟੇਡੀਅਮ 'ਚ ਇਸ ਜਿੱਤ ਦੇ ਬਾਅਦ ਗੜਵਾਲ ਹੀਰੋਜ਼ ਦੇ ਚਾਰ ਮੈਚਾਂ ਤੋਂ 9 ਅੰਕ ਰਹੇ ਜਦਕਿ ਇੰਡੀਅਨ ਨੈਸ਼ਨਲ ਦੇ 6 ਅੰਕ ਰਹੇ। ਗੜਵਾਲ ਹੀਰੋਜ਼ ਲਈ ਉਸ ਦੇ ਨਾਈਜੀਰੀਆਈ ਖਿਡਾਰੀ ਨੋਬੁਸ਼ੀ ਚਾਰਲਸ ਨੇ 11ਵੇਂ, ਗੁਸਤਾਵ ਰੇਸਟ ਨੇ 48ਵੇਂ ਅਤੇ ਅਮਾਂਡਾ ਥੈਂਕ ਨੇ 75ਵੇਂ ਮਿੰਟ 'ਚ ਗੋਲ ਕੀਤੇ। ਇਸ ਮੈਚ ਦੇ ਬਾਅਦ ਆਈ.ਏ.ਐੱਫ. (ਨਵੀਂ ਦਿੱਲੀ) ਨੇ ਵੀ ਸੈਮੀਫਾਈਨਲ ' ਚ ਜਗ੍ਹਾ ਬਣਾ ਲਈ।