ਚੀਨ ਓਪਨ : ਗਾਰਬਾਈਨ ਮੁਗੁਰੂਜ਼ਾ ਦੇਰ ਰਾਤ ਤਕ ਚੱਲੇ ਮੈਚ ''ਚ ਹਾਰੀ

09/29/2019 2:08:21 PM

ਬੀਜਿੰਗ : 2 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਗਾਰਬਾਈਨ ਮੁਗੁਰੂਜ਼ਾ ਚੀਨ ਓਪਨ ਟੈਨਿਸ ਟੂਰਨਾਮੈਂਟ ਵਿਚ ਦੇਰ ਰਾਤ ਤਕ ਚੱਲੇ ਸ਼ੁਰੂਆਤੀ ਦੋਰ ਵਿਚ ਅਮਰੀਕਾ ਦੀ ਸੋਫੀਆ ਕੇਨਿਨ ਹੱਥੋਂ ਹਾਰ ਕੇ ਬਾਹਰ ਹੋ ਗਈ। ਇਹ ਪਹਿਲੇ ਦੌਰ ਦਾ ਮੁਕਾਬਲਾ ਐਤਵਾਰ ਰਾਤ ਇਕ ਵਜੇ ਸ਼ੁਰੂ ਹੋਇਆ ਜੋ 1 ਘੰਟਾ 31 ਮਿੰਟ ਤਕ ਚੱਲਿਆ। ਕੇਨਿਨ ਨੇ ਇਸ ਦੇਰ ਰਾਤ ਤਕ ਚੱਲੇ ਪਹਿਲੇ ਦੌਰ ਦੇ ਮੁਕਾਬਲੇ ਵਿਚ 6-0, 2-6, 6-2 ਨਾਲ ਜਿੱਤ ਹਾਸਲ ਕੀਤੀ।

ਇਸ ਮੈਚ ਤੋਂ ਬਾਅਦ 15ਵਾਂ ਦਰਜਾ ਪ੍ਰਾਪਤ ਖਿਡਾਰਨ ਨੇ ਕਿਹਾ ਕਿ ਉਹ ਰਾਤ ਵਿਚ ਹੋਏ ਮੁਕਾਬਲੇ ਤੋਂ ਬਾਅਦ ਮਾਨਸਿਕ ਤੌਰ 'ਤੇ ਥੱਕੀ ਹੋਈ ਸੀ। ਉਸਨੇ ਅਧਿਕਾਰਤ ਡਬਲਿਊ. ਟੀ. ਏ. ਵੈਬਸਾਈ 'ਤੇ ਕਿਹਾ, ''ਮੈਂ ਕਾਫੀ ਥੱਕ ਗਈ ਸੀ ਪਰ ਖੁਸ਼ ਹਾਂ ਕਿ ਮੁਕਾਬਲੇ ਨੂੰ ਜਿੱਤ ਸਕੀ।''


Related News