ਗਰਬਾਈਨ ਮੁਗੁਰੂਜਾ ਦੁਬਈ ਓਪਨ ਦੇ ਸੈਮੀਫਾਈਨਲ ਵਿਚ

Saturday, Mar 13, 2021 - 12:34 AM (IST)

ਗਰਬਾਈਨ ਮੁਗੁਰੂਜਾ ਦੁਬਈ ਓਪਨ ਦੇ ਸੈਮੀਫਾਈਨਲ ਵਿਚ

ਦੁਬਈ– ਗਰਬਾਈਨ ਮੁਗੁਰੂਜਾ ਨੇ ਪਹਿਲਾ ਸੈੱਟ ਗਵਾਉਣ ਦੇ ਬਾਵਜੂਦ ਲਗਾਤਾਰ ਦੂਜੇ ਹਫਤੇ ਆਯਰਨਾ ਸਬਾਲੇਂਕਾ ਨੂੰ ਹਰਾ ਕੇ ਦੁਬਈ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਮੁਗੁਰੂਜਾ ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਦੂਜੇ ਸੈੱਟ ਵਿਚ ਵੀ ਸਰਵਿਸ ਗੁਆ ਬੈਠੀ ਸੀ ਪਰ ਆਖਿਰ ਵਿਚ ਉਹ 3-6, 6-3, 6-2 ਨਾਲ ਜਿੱਤ ਦਰਜ ਕਰਨ ਵਿਚ ਸਫਲ ਰਹੀ। ਉਸ ਨੇ ਪਿਛਲੇ ਕਤਰ ਹਫਤੇ ਓਪਨ ਵਿਚ ਵੀ ਸਬਾਲੇਂਕਾ ਨੂੰ ਹਰਾਇਆ ਸੀ, ਜਿੱਥੇ ਉਸ ਨੂੰ ਫਾਈਨਲ ਵਿਚ ਪੇਤ੍ਰਾ ਕਵੀਤੋਵਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

PunjabKesari

ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ


ਮੁਗੁਰੂਜਾ ਸੈਮੀਫਾਈਨਲ ਵਿਚ ਐਲਿਸ ਮਾਰਟਨਸ ਨਾਲ ਭਿੜੇਗੀ। ਬੈਲਜੀਅਮ ਦੀ ਖਿਡਾਰੀ ਮਾਰਟਨਸ ਨੇ 3 ਮੈਚ ਪੁਆਇੰਟ ਬਚਾ ਕੇ ਜੇਸਿਕਾ ਪੇਗੂਲਾ ਨੂੰ 5-7, 7-5, 6-0 ਨਾਲ ਹਰਾਇਆ। ਜਿਲ ਟੀਚਮੈਨ ਨੇ ਅਮਰੀਕਾ ਦੀ ਕੋਕੋ ਗਾ ਨੂੰ 6-3, 6-3 ਨਾਲ ਹਰਾਇਆ। ਸੈਮੀਫਾਈਨਲ ਵਿਚ ਉਸਦਾ ਮੁਕਾਬਲਾ ਡਬਲਜ਼ ਮਾਹਿਰ ਬਾਰਬੋਰਾ ਕ੍ਰੇਜਿਸੀਕੋਵਾ ਨਾਲ ਹੋਵੇਗਾ। ਕ੍ਰੇਜਿਸੀਕੋਵਾ ਨੇ ਅਨਸਤੇਸੀਆ ਪੋਤਾਪੋਵਾ ਨੂੰ 6-0, 6-2 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ-  ਭਾਰਤ ਫੀਫਾ ਵਿਸ਼ਵ ਕੱਪ ਕੁਆਲੀਫਾਇਰਸ ਦੇ ਬਾਕੀ ਮੈਚ ਖੇਡੇਗਾ ਕਤਰ ’ਚ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News