ਗਾਰਬਿਨ ਮੁਗੁਰੂਜਾ ਸ਼ੇਨਜੇਨ ਓਪਨ ਦੇ ਸੈਮੀਫਾਈਨਲ ''ਚ ਪਹੁੰਚੀ
Thursday, Jan 09, 2020 - 04:26 PM (IST)

ਸਪੋਰਟਸ ਡੈਸਕ— ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਗਾਰਬਿਨ ਮੁਗੁਰੂਜਾ ਨੇ ਆਸਟਰੇਲੀਅਨ ਓਪਨ ਦੀਆਂ ਤਿਆਰੀਆਂ ਦੇ ਤਹਿਤ ਵੀਰਵਾਰ ਨੂੰ ਸ਼ੇਨਜੇਨ ਓਪਨ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਸਪੇਨ ਦੀ ਸਾਬਕਾ ਨੰਬਰ ਇਕ ਅਤੇ ਮੌਜੂਦਾ ਰੈਂਕਿੰਗ 'ਚ 35ਵੇਂ ਸਥਾਨ 'ਤੇ ਕਾਬਜ ਇਸ ਖਿਡਾਰੀ ਨੇ ਕਜ਼ਾਖਸਤਾਨ ਦੀ ਜ਼ਰੀਨਾ ਡਾਇਸ ਨੂੰ 6-4, 2-6, 6-4 ਨਾਲ ਹਰਾ ਕੇ ਆਖ਼ਰੀ ਚਾਰ 'ਚ ਜਗ੍ਹਾ ਬਣਾਈ। ਪਿਛਲੇ ਸਾਲ ਮੈਕਸਿਕੋ 'ਚ ਖਿਤਾਬ ਜਿੱਤਣ ਦੇ ਬਾਅਦ ਇਹ ਉਸ ਦਾ ਪਹਿਲਾ ਸੈਮੀਫਾਈਨਲ ਹੈ। 26 ਸਾਲ ਦੀ ਇਸ ਖਿਡਾਰੀ ਦਾ ਸਾਹਮਣਾ ਹੁਣ ਰੂਸ ਦੀ ਕੈਟਰੀਨਾ ਐਲੇਕਸਾਂਦ੍ਰੋਵ ਅਤੇ ਚੀਨ ਦੀ ਵਾਂਗ ਕਿਆਂਗ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਹੋਵੇਗਾ।