ਜੇਕਰ ਗਾਂਗੁਲੀ BCCI ਪ੍ਰਧਾਨ ਬਣੇ ਤਾਂ ਕੋਚ ਸ਼ਾਸਤਰੀ ਦੀਆਂ ਵੱਧ ਸਕਦੀਆਂ ਹਨ ਮੁਸ਼ਕਿਲਾਂ

10/14/2019 2:27:38 PM

ਸਪੋਰਟਸ ਡੈਸਕ : ਮੰਨਿਆ ਜਾ ਰਿਹਾ ਹੈ ਕਿ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਵੇਂ ਪ੍ਰਧਾਨ ਬਣਨ ਜਾ ਰਹੇ ਹਨ। ਅਜਿਹੇ 'ਚ ਕੋਚ ਰਵੀ ਸ਼ਾਸਤਰੀ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਕਿਉਂਕਿ ਦੋਵਾਂ ਵਿਚਾਲੇ ਮੱਤਭੇਦ ਜਗ ਜ਼ਾਹਰ ਹੈ। ਅਜਿਹੇ 'ਚ ਹੁਣ ਸ਼ਾਸਤਰੀ ਅਤੇ ਵਿਰਾਟ ਕੋਹਲੀ ਦਾ ਅਟੁੱਟ ਰਾਜ ਨਹੀਂ ਚਲ ਸਕਦਾ।

PunjabKesari

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਅਤੇ ਬੀ. ਸੀ. ਸੀ. ਆਈ. ਦੇ ਨਵੇਂ ਪ੍ਰਧਾਨ ਬਣਨ ਜਾ ਰਹੇ ਸੌਰਵ ਗਾਂਗੁਲੀ ਵਿਚਾਲੇ ਮੱਤਭੇਦ ਕਿਸੇ ਤੋਂ ਲੁਕੇ ਨਹੀਂ ਹਨ। ਬੀ. ਸੀ. ਸੀ. ਆਈ. ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਵਿਚ ਰਹਿੰਦਿਆਂ ਗਾਂਗੁਲੀ ਸ਼ਾਸਤਰੀ ਨੂੰ ਕੋਚ ਲਈ ਨਹੀਂ ਚੁਣਨਾ ਚਾਹੁੰਦੇ ਸੀ। ਉੱਥੇ ਹੀ ਇਕ ਵਾਰ ਟਾਕ ਸ਼ੋਅ ਵਿਚ ਸ਼ਾਸਤਰੀ ਨੇ ਗਾਂਗੁਲੀ ਬਾਰੇ ਇਕ ਵਿਵਾਦਤ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਤਲਖੀ ਕਿਸੇ ਤੋਂ ਨਹੀਂ ਲੁਕੀ। ਹੁਣ ਜਦੋਂ ਗਾਂਗੁਲੀ ਬੀ. ਸੀ. ਸੀ. ਆਈ. ਦੇ ਪ੍ਰਧਾਨ ਬਣਨ ਜਾ ਰਹੇ ਹਨ ਤਾਂ ਸ਼ਾਸਤਰੀ ਲਈ ਮੁਸ਼ਕਿਲਾਂ ਖੜੀਆਂ ਹੋਣੀਆਂ ਤੈਅ ਮੰਨੀਆ ਜਾ ਰਹੀਆਂ ਹਨ।

PunjabKesari


Related News