ਗਾਂਗੁਲੀ ਨੇ ਪੰਤ ਬਾਰੇ ਦਿੱਤਾ ਵੱਡਾ ਬਿਆਨ, ਕਿਹਾ- ਧੋਨੀ ਵਰਗਾ ਬਣਨ ''ਚ 15 ਸਾਲ ਲੱਗਣਗੇ

12/07/2019 5:26:37 PM

ਸਪੋਰਟਸ ਡੈਸਕ— ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਯੋਗਦਾਨ ਦੀ ਰੱਜ ਕੇ ਸ਼ਲਾਘਾ ਕੀਤੀ। ਗਾਂਗੁਲੀ ਨੇ ਕਿਹਾ ਕਿ ਧੋਨੀ ਨੇ ਆਪਣੇ ਕਰੀਅਰ 'ਚ ਜੋ ਕੁਝ ਵੀ ਹਾਸਲ ਕੀਤਾ, ਰਿਸ਼ਭ ਪੰਤ ਨੂੰ ਓਨਾ ਹੀ ਹਾਸਲ ਕਰਨ 'ਚ 15 ਸਾਲ ਲੱਗ ਜਾਣਗੇ। ਹਾਲਾਂਕਿ ਉਨ੍ਹਾਂ ਨੇ ਅਜੇ ਖ਼ਰਾਬ ਫ਼ਾਰਮ 'ਚ ਚੱਲ ਰਹੇ ਟੀਮ ਇੰਡੀਆ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਵੀ ਸਮਰਥਨ ਕੀਤਾ।PunjabKesari
ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਪੰਤ ਆਲੋਚਨਾਵਾਂ ਤੋਂ ਸਿਖ ਕੇ ਹੀ ਜਲਦ ਵਾਪਸੀ ਕਰਨਗੇ ਅਤੇ ਆਲੋਚਕਾਂ ਦਾ ਮੂੰਹ ਬੰਦ ਕਰਨਗੇ। ਗਾਂਗੁਲੀ ਨੇ ਅੱਗੇ ਬੋਲਿਆ ਕਿ ਪੰਤ ਨੂੰ ਖ਼ਰਾਬ ਸਮੇਂ 'ਚ ਧੋਨੀ-ਧੋਨੀ ਜਿਹੇ ਨਾਹਰੇ ਵੀ ਸੁਣਨ ਨੂੰ ਮਿਲਣਗੇ ਪਰ ਉਨ੍ਹਾਂ ਨੂੰ ਅੱਗੇ ਵਧਣ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਖੇਡ ਦਿਖਾਉਣੀ ਹੋਵੇਗੀ।
PunjabKesari
ਗਾਂਗੁਲੀ ਨੇ ਇੰਡੀਆ ਟੁਡੇ ਕਾਂਕਲੇਵ 'ਚ ਕਿਹਾ, ਦਬਾਅ ਅਤੇ ਚੁਣੌਤੀਆਂ ਪੰਤ ਲਈ ਚੰਗੀਆਂ ਹਨ। ਉਸ ਨੂੰ ਇਸ ਤੋਂ ਸਿੱਖਣ ਨੂੰ ਮਿਲੇਗਾ। ਉਸ ਨੂੰ ਧੋਨੀ-ਧੋਨੀ ਦੇ ਨਾਅਰੇ ਸੁਣਨ ਦਿਓ ਕਿਉਂਕਿ ਇਸ ਤਰ੍ਹਾਂ ਦੇ ਦਬਾਅ ਨਾਲ ਹੀ ਉਹ ਆਪਣੇ ਲਈ ਰਸਤਾ ਕੱਢੇਗਾ। ਗਾਂਗੁਲੀ ਨੇ ਇਹ ਵੀ ਕਿਹਾ ਕਿ ਭਾਰਤੀ ਕ੍ਰਿਕਟ ਨੂੰ ਧੋਨੀ ਦੇ ਯੋਗਦਾਨ ਲਈ ਧੰਨਵਾਦ ਕਰਨਾ ਚਾਹੀਦਾ ਹੈ। ਗਾਂਗੁਲੀ ਨੇ ਇਹ ਵੀ ਕਿਹਾ ਕਿ ਧੋਨੀ ਨੇ ਜੋ ਕੁਝ0 ਹਾਸਲ ਕੀਤਾ ਹੈ, ਉਸ ਨੂੰ ਹਾਸਲ ਕਰਨ 'ਚ ਪੰਤ ਨੂੰ 15 ਸਾਲ ਲੱਗ ਜਾਣਗੇ।PunjabKesari
ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਇੱਥੇ ਕਿਹਾ, ਧੋਨੀ ਨੇ ਭਾਰਤੀ ਕ੍ਰਿਕਟ ਲਈ ਜੋ ਕੁੱਝ ਕੀਤਾ ਹੈ, ਉਸ ਨੂੰ ਅਸੀਂ ਸਿਰਫ ਧੰਨਵਾਦ ਕਹਿ ਕੇ ਚੁੱਕਾ ਨਹੀਂ ਸੱਕਦੇ। ਅਸੀਂ ਇਸ ਸਬੰਧ 'ਚ ਵਿਚਾਰ ਕਰ ਰਹੇ ਹਾਂ। ਅਸੀਂ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬੀ. ਸੀ. ਸੀ. ਆਈ. ਦੇ ਚੋਣਕਾਰਾਂ ਨਾਲ ਗੱਲ ਕਰ ਰਹੇ ਹਾਂ ਅਤੇ ਅਸੀਂ ਧੋਨੀ ਦੇ ਭਵਿੱਖ ਨੂੰ ਲੈ ਕੇ ਠੀਕ ਸਮੇਂ ਤੇ ਫ਼ੈਸਲਾ ਲਵਾਂਗੇ।PunjabKesari


Related News