ਗਾਂਗੁਲੀ ਦਾ ਇੰਗਲੈਂਡ, ਆਸਟਰੇਲੀਆ ਦੇ ਨਾਲ ਸੁਪਰ-ਸੀਰੀਜ਼ ਦਾ ਪਲਾਨ

12/23/2019 6:54:04 PM

ਕੋਲਕਾਤਾ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਅਨੁਸਾਰ ਗਲੋਬਲ ਕ੍ਰਿਕਟ ਦੀਆਂ ਤਿੰਨ ਧਮਾਕੇਦਾਰ ਟੀਮਾਂ (ਚੋਟੀ ਦੀਆਂ ਟੀਮਾਂ) ਭਾਰਤ, ਆਸਟਰੇਲੀਆ ਤੇ ਇੰਗਲੈਂਡ ਅਗਲੇ ਸਾਲ ਕੈਲੰਡਰ ਤੋਂ ਬਾਹਰ ਆਪਸ 'ਚ ਸਲਾਨਾ ਸੀਮਿਤ ਓਵਰ ਟੂਰਨਾਮੈਂਟ ਖੇਡ ਸਕਦੀਆਂ ਹਨ। ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੇ ਡੇ-ਨਾਈਟ ਕ੍ਰਿਕਟ ਸਵਰੂਪ 'ਚ ਭਾਰਤੀ ਕ੍ਰਿਕਟ ਟੀਮ ਦੇ ਸਫਲ ਟੈਸਟ ਆਯੋਜਨ ਦੇ ਬਾਅਦ ਬੀ. ਸੀ. ਸੀ. ਆਈ. ਪ੍ਰਧਾਨ ਕਈ ਨਵੀਂ ਯੋਜਨਾਵਾਂ 'ਤੇ ਵਿਚਾਰ ਕਰ ਰਹੇ ਹਨ। ਗਾਂਗੁਲੀ ਨੇ ਸੰਕੇਤ ਦਿੱਤੇ ਹਨ ਕਿ ਭਾਰਤੀ ਬੋਰਡ ਇੰਗਲੈਂਡ ਦੇ ਕ੍ਰਿਕਟ ਬੋਰਡ (ਈ. ਸੀ. ਬੀ.) ਤੇ ਆਸਟਰੇਲੀਆ ਦੇ ਬੋਰਡ (ਸੀ. ਏ.) ਦੇ ਨਾਲ ਚਾਰ ਦੇਸ਼ਾਂ ਦੇ ਟੂਰਨਾਮੈਂਟ ਨੂੰ ਹਰ ਸਾਲ ਇਨ੍ਹਾਂ ਟੀਮਾਂ ਦੀ ਮੇਜਬਾਨੀ 'ਚ ਆਯੋਜਿਤ ਕਰਨ 'ਤੇ ਵਿਚਾਰ ਕਰ ਰਹੇ ਹਨ।
ਇਹ ਆਯੋਜਨ ਆਈ. ਸੀ. ਸੀ. ਦੇ ਪ੍ਰੋਗਰਾਮ ਨਾਲ ਟਕਰਾ ਸਕਦਾ ਹੈ ਤੇ ਇਸ ਵਿਰੁੱਧ ਆਵਾਜ਼ ਵੀ ਉੱਠ ਸਕਦੀ ਹੈ। ਆਈ. ਸੀ. ਸੀ. ਦਾ ਕੈਲੰਡਰ ਪਹਿਲਾਂ ਹੀ ਖਚਾਖਚ ਭਰਿਆ ਹੋਇਆ ਹੈ ਤੇ ਇਸ ਦੌਰਾਨ 50 ਓਵਰਾਂ ਦਾ ਇਕ ਹੋਰ ਟੂਰਨਾਮੈਂਟ ਜੁੜ ਸਕਦਾ ਹੈ ਪਰ ਇਹ ਆਈ. ਸੀ. ਸੀ. ਦੇ ਆਪਣੇ ਟੂਰਨਾਮੈਂਟਾਂ ਦੇ ਵਿਰੁੱਧ ਰਹੇਗਾ। ਇਹ ਟੂਰਨਾਮੈਂਟ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਤੈਅ ਕੈਲੰਡਰ ਜਾਂ ਏ. ਐੱਫ. ਟੀ. ਪੀ. ਤੋਂ ਅਲੱਗ ਹੋਵੇਗਾ।


Gurdeep Singh

Content Editor

Related News