ਟੀ-20 ਵਿਸ਼ਵ ਕੱਪ ਟੀਮ ''ਚ ਰੋਹਿਤ ਅਤੇ ਕੋਹਲੀ ਦੇ ਸਮਰਥਨ ''ਚ ਗਾਂਗੁਲੀ, 14 ਮਹੀਨਿਆਂ ਤੋਂ T20I ਕ੍ਰਿਕਟ ਤੋਂ ਹਨ ਦੂਰ
Sunday, Jan 07, 2024 - 07:21 PM (IST)
ਕੋਲਕਾਤਾ— ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਭਾਰਤੀ ਟੀਮ 'ਚ ਸ਼ਾਮਲ ਕਰਨ ਦਾ ਸਮਰਥਨ ਕੀਤਾ। ਇਨ੍ਹਾਂ ਦੋਵਾਂ ਦਿੱਗਜ ਖਿਡਾਰੀਆਂ ਨੇ ਲਗਭਗ 14 ਮਹੀਨਿਆਂ ਤੋਂ ਕਿਸੇ ਵੀ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਹਿੱਸਾ ਨਹੀਂ ਲਿਆ ਹੈ, ਪਰ ਦੋਵਾਂ ਨੇ ਆਪਣੇ ਆਪ ਨੂੰ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਲਈ ਉਪਲਬਧ ਕਰਾਰ ਦਿੱਤਾ ਹੈ। ਇਹ ਦੇਖਣਾ ਬਾਕੀ ਹੈ ਕਿ ਕੀ ਉਨ੍ਹਾਂ ਨੂੰ ਅਫਗਾਨਿਸਤਾਨ ਖਿਲਾਫ ਮੋਹਾਲੀ 'ਚ 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਲਈ ਚੁਣਿਆ ਜਾਂਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਹੁੱਕਾ ਪੀਂਦੇ ਨਜ਼ਰ ਆਏ ਮਹਿੰਦਰ ਸਿੰਘ ਧੋਨੀ, ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲੀ ਵੀਡੀਓ
ਗਾਂਗੁਲੀ ਨੇ ਕਿਹਾ, 'ਯਕੀਨਨ ਰੋਹਿਤ ਨੂੰ ਟੀ-20 ਅੰਤਰਰਾਸ਼ਟਰੀ ਵਿਸ਼ਵ ਕੱਪ 'ਚ ਟੀਮ ਦੀ ਕਪਤਾਨੀ ਕਰਨੀ ਚਾਹੀਦੀ ਹੈ। ਵਿਰਾਟ ਕੋਹਲੀ ਨੂੰ ਵੀ ਟੀਮ 'ਚ ਹੋਣਾ ਚਾਹੀਦਾ ਹੈ। ਵਿਰਾਟ ਇਕ ਮਹਾਨ ਖਿਡਾਰੀ ਹੈ। 14 ਮਹੀਨਿਆਂ ਬਾਅਦ ਵਾਪਸੀ ਕਰਨ ਨਾਲ ਕੋਈ ਫਰਕ ਨਹੀਂ ਪਵੇਗਾ।10 ਨਵੰਬਰ ਨੂੰ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਇੰਗਲੈਂਡ ਤੋਂ ਸੈਮੀਫਾਈਨਲ ਵਿੱਚ ਹਾਰ ਇਨ੍ਹਾਂ ਦੋਵਾਂ ਖਿਡਾਰੀਆਂ ਲਈ ਛੋਟੇ ਫਾਰਮੈਟ ਦਾ ਆਖਰੀ ਮੈਚ ਸੀ। ਗਾਂਗੁਲੀ ਦੱਖਣੀ ਅਫਰੀਕਾ 'ਚ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਯਸ਼ਸਵੀ ਜਾਇਸਵਾਲ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਸਲਾਮੀ ਬੱਲੇਬਾਜ਼ ਨੂੰ ਭਵਿੱਖ 'ਚ ਕਾਫੀ ਮੌਕੇ ਮਿਲਣਗੇ।
ਇਹ ਵੀ ਪੜ੍ਹੋ : ਰਣਜੀ ਟਰਾਫੀ ’ਚ ਪੁਜਾਰਾ ਦਾ 17ਵਾਂ ਦੋਹਰਾ ਸੈਂਕੜਾ
ਇਹ 22 ਸਾਲਾ ਬੱਲੇਬਾਜ਼ ਸੈਂਚੁਰੀਅਨ ਅਤੇ ਕੇਪਟਾਊਨ ਟੈਸਟ ਦੀਆਂ ਚਾਰ ਪਾਰੀਆਂ ਵਿੱਚ ਸਿਰਫ਼ 50 ਦੌੜਾਂ ਹੀ ਬਣਾ ਸਕਿਆ। ਗਾਂਗੁਲੀ ਨੇ ਹੋਰ ਕਿਹਾ, 'ਉਸ ਨੇ ਦੂਜੇ ਟੈਸਟ ਵਿੱਚ ਚੰਗਾ ਖੇਡਿਆ, ਇਹ ਉਸਦੇ ਕਰੀਅਰ ਦੀ ਸ਼ੁਰੂਆਤ ਹੈ। ਉਸ ਨੂੰ ਬਹੁਤ ਸਾਰੇ ਮੌਕੇ ਮਿਲਣਗੇ। ਸੈਂਚੁਰੀਅਨ ਵਿੱਚ ਇੱਕ ਪਾਰੀ ਅਤੇ 32 ਦੌੜਾਂ ਦੀ ਹਾਰ ਤੋਂ ਬਾਅਦ, ਭਾਰਤ ਨੇ ਕੇਪਟਾਊਨ ਵਿੱਚ ਵਾਪਸੀ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਹੁਣ ਤੱਕ ਦੇ ਸਭ ਤੋਂ ਛੋਟੇ ਟੈਸਟ ਵਿੱਚ ਸੱਤ ਵਿਕਟਾਂ ਨਾਲ ਹਰਾਇਆ। ਗਾਂਗੁਲੀ ਨੇ ਕਿਹਾ, 'ਲੋਕ ਮੈਚ ਹਾਰਨ ਤੋਂ ਬਾਅਦ ਬਹੁਤ ਗੱਲਾਂ ਕਰਦੇ ਹਨ, ਪਰ ਭਾਰਤ ਇਕ ਮਜ਼ਬੂਤ ਟੀਮ ਹੈ। ਦੇਖੋ ਉਹ ਕਿਵੇਂ ਖੇਡੇ। ਉਨ੍ਹਾਂ ਨੇ ਵਨਡੇ ਸੀਰੀਜ਼ ਜਿੱਤੀ ਜਦਕਿ ਟੈਸਟ ਅਤੇ ਟੀ-20 ਅੰਤਰਰਾਸ਼ਟਰੀ ਸੀਰੀਜ਼ ਡਰਾਅ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।