ਗਾਂਗੁਲੀ ਕੋਲ ਹੈ ICC ਦੀ ਅਗਵਾਈ ਕਰਨ ਦੀ ਸਮਰੱਥਾ : ਡੇਵਿਡ ਗਾਵਰ

Friday, May 15, 2020 - 05:13 PM (IST)

ਗਾਂਗੁਲੀ ਕੋਲ ਹੈ ICC ਦੀ ਅਗਵਾਈ ਕਰਨ ਦੀ ਸਮਰੱਥਾ : ਡੇਵਿਡ ਗਾਵਰ

ਨਵੀਂ ਦਿੱਲੀ : ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਗਾਵਰ ਦਾ ਮੰਨਣਾ ਹੈ ਕਿ ਸੌਰਵ ਗਾਂਗੁਲੀ ਦੇ ਕੋਈ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦੀ ਅਗਵਾਈ ਕਰਨ ਲਈ ਜ਼ਰੂਰੀ ਸਿਆਸੀ ਹੁਨਰ ਹੈ। ਉਸ ਨੇ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਦੇ ਰੂਪ 'ਚ ਖੁਦ ਨੂੰ ਪਹਿਲਾਂ ਹੀ ਸਾਬਤ ਕਰ ਦਿੱਤਾ ਹੈ, ਜੋ ਬਹੁਤ ਮੁਸ਼ਕਿਲ ਕੰਮ ਹੈ। ਗਾਵਰ ਦੁਨੀਆ ਦੇ ਸਭ ਤੋਂ ਚਮਤਕਾਰੀ ਲੈਫਟਹੈਂਡਰ ਬੱਲੇਬਾਜ਼ਾਂ ਵਿਚੋਂ ਇਕ ਮੰਨੇ ਜਾਣ ਵਾਲੇ ਗਾਂਗੁਲੀ ਦੀ ਅਗਵਾਈ ਦੀ ਸਮਰੱਥਾ ਤੋਂ ਕਾਫੀ ਪ੍ਰਭਾਵਿਤ ਹਨ।

PunjabKesari

ਉਸ ਦਾ ਮੰਨਣਾ ਹੈ ਕਿ ਉਸਦੇ ਕੋਲ ਭਵਿੱਖ ਵਿਚ ਵਿਸ਼ਵ ਪੱਧਰੀ ਸੰਸਥਾ ਦੀ ਅਗਵਾਈ ਕਰਨ ਲਈ ਜ਼ਰੂਰੀ ਸਮਝ ਹੈ। ਗਾਵਰ ਨੇ ਇਕ ਚੈਟ ਪ੍ਰੋਗਰਾਮ ਵਿਚ ਕਿਹਾ ਕਿ ਮੈਂ ਇੰਨੇ ਸਾਲਾਂ ਵਿਚ ਜੋ ਕੁਝ ਸਿੱਖਿਆ ਹੈ ਉਹ ਇਹ ਹੈ ਕਿ ਬੀ. ਸੀ. ਸੀ. ਆਈ. ਦਾ ਸੰਚਾਲਨ ਕਰਨਲਈ ਉਸਦੇ ਕੋਲ ਹੋਰ ਕਈ ਤਰ੍ਹਾਂ ਦੇ ਹੁਨਰ ਅਤੇ ਸਮਝ ਹੋਣੀ ਚਾਹੀਦੀ ਹੈ। ਉਸ ਦੇ ਵਰਗੇ ਹੁਨਰ ਦਾ ਹੋਣਾ ਬੋਰਡ ਦੇ ਲਈ ਬਹੁਤ ਚੰਗੀ ਸ਼ੁਰੂਆਤ ਹੈ ਪਰ ਤੁਹਾਨੂੰ ਇਕ ਬਹੁਤ ਹੀ ਠੰਡੇ ਸੁਭਾਅ ਵਾਲਾ ਸਿਆਸਤਦਾਨ ਹੋਣ ਦੀ ਜ਼ਰੂਰਤ ਹੈ। 

PunjabKesari

ਗਾਵਰ ਨੇ ਕਿਹਾ ਕਿ ਪ੍ਰਸ਼ਾਸਨਿਕ ਕੰਮਾਂ ਦੇ ਲਈ ਸਿਆਸੀ ਸਮਝ ਜ਼ਰੂਰੀ ਹੈ ਅਤੇ ਉਸ ਨੂੰ ਲਗਦਾ ਹੈ ਕਿ ਗਾਂਗੁਲੀ ਇਸ ਦੇ ਲਈ ਸਹੀ ਹੈ। ਉਸ ਨੇ ਕਿਹਾ ਕਿ ਉਹ ਸ਼ਾਨਦਾਰ ਵਿਅਕਤੀ ਹੈ ਅਤੇ ਉਸ ਦੇ ਕੋਲ ਸਿਆਸੀ ਸਮਰੱਥਾ ਹੈ। ਉਸ ਦਾ ਰਵੱਈਆ ਸਹੀ ਹੈ ਅਤੇ ਚੀਜ਼ਾਂ ਨੂੰ ਸਾਥ ਰੱਖ ਸਕਦੇ ਹਨ। ਉਹ ਚੰਗੇ ਕੰਮ ਕਰਾਂਗੇ ਜੇਕਰ ਤੁਸੀਂ ਬੀ. ਸੀ. ਸੀ. ਆਈ. ਮੁਖੀ ਦੇ ਰੂਪ 'ਚ ਚੰਗੇ ਕੰਮ ਕਰਦੇ ਹਨ ਤਾਂ ਕੌਣ ਜਾਣਦਾ ਹੈ ਭਵਿੱਖ ਵਿਚ ਕੀ ਹੋਵੇ।


author

Ranjit

Content Editor

Related News