ਕੋਹਲੀ ਦੇ ਟੀ-20 ਕਪਤਾਨੀ ਛੱਡਣ ਦੇ ਫ਼ੈਸਲੇ ''ਤੇ ਗਾਂਗੁਲੀ ਨੇ ਦਿੱਤਾ ਇਹ ਬਿਆਨ
Saturday, Oct 23, 2021 - 11:37 AM (IST)
ਦੁਬਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਇਸ ਵਰਲਡ ਕੱਪ ਦੇ ਬਾਅਦ ਕਪਤਾਨੀ ਛੱਡਣ ਦਾ ਫ਼ੈਸਲਾ ਵਿਰਾਟ ਕੋਹਲੀ ਦਾ ਸੀ ਤੇ ਬੋਰਡ ਨੇ ਉਸ 'ਤੇ ਕੋਈ ਦਬਾਅ ਨਹੀਂ ਪਾਇਆ। ਗਾਂਗੁਲੀ ਨੇ ਕਿਹਾ ਕਿ ਮੈਂ ਇਸ ਨਾਲ ਹੈਰਾਨ ਸੀ। ਉਸ ਨੇ ਸ਼ਾਇਦ ਇੰਗਲੈਂਡ ਖ਼ਿਲਾਫ਼ ਸੀਰੀਜ਼ ਦੇ ਬਾਅਦ ਇਹ ਫ਼ੈਸਲਾ ਲਿਆ। ਇਹ ਉਸ ਦਾ ਫ਼ੈਸਲਾ ਸੀ। ਅਸੀਂ ਉਸ ਨਾਲ ਨਾਂ ਤਾਂ ਕੋਈ ਗੱਲ ਕੀਤੀ ਤੇ ਨਾ ਹੀ ਉਸ 'ਤੇ ਦਬਾਅ ਪਾਇਆ। ਅਸੀਂ ਕਿਸੇ 'ਤੇ ਦਬਾਅ ਨਹੀਂ ਪਾਉਂਦੇ। ਮੈਂ ਵੀ ਖਿਡਾਰੀ ਰਿਹਾ ਹਾਂ ਤੇ ਅਜਿਹੀ ਗੱਲ ਕਦੀ ਹੀਂ ਕਰਾਂਗਾ।
ਉਨ੍ਹਾਂ ਕਿਹਾ ਕਿ ਹੁਣ ਬਹੁਤ ਕ੍ਰਿਕਟ ਖੇਡਿਆ ਜਾਂਦਾ ਹੈ ਤੇ ਇੰਨੇ ਲੰਬੇ ਸਮੇਂ ਤਕ ਤਿੰਨੋ ਫਾਰਮੈਟ 'ਚ ਕਪਤਾਨੀ ਸੌਖੀ ਨਹੀਂ ਸੀ। ਮੈਂ ਵੀ ਪੰਜ ਸਾਲ ਕਪਤਾਨ ਰਿਹਾ ਹਾਂ। ਕਪਤਾਨੀ ਨਾਲ ਕਾਫ਼ੀ ਸ਼ੌਹਰਤ ਤੇ ਸਨਮਾਨ ਮਿਲਦਾ ਹੈ। ਪਰ ਖਿਡਾਰੀ ਵੀ ਮਾਨਸਿਕ ਤੇ ਸਰੀਰਕ ਤੌਰ 'ਤੇ ਥਕਦੇ ਹਨ। ਇਹ ਗੱਲ ਗਾਂਗੁਲੀ, ਧੋਨੀ ਜਾਂ ਵਿਰਾਟ ਦੀ ਨਹੀਂ ਹੈ। ਭਵਿੱਖ ਦੇ ਕਪਤਾਨਾਂ ਨੂੰ ਵੀ ਦਬਾਅ ਮਹਿਸੂਸ ਹੋਵੇਗਾ। ਇਹ ਸੌਖਾ ਕੰਮ ਨਹੀਂ ਹੈ।