ਧੋਨੀ ਨੂੰ ਖਿਡਾਉਣ ਲਈ 10 ਦਿਨ ਤੱਕ ਗਾਂਗੁਲੀ ਦੀਆਂ ਕਰਨੀਆਂ ਪਈਆਂ ਸਨ ਮਿੰਨਤਾਂ : ਸਾਬਕਾ ਚੋਣਕਰਤਾ

Wednesday, Jun 02, 2021 - 07:31 PM (IST)

ਧੋਨੀ ਨੂੰ ਖਿਡਾਉਣ ਲਈ 10 ਦਿਨ ਤੱਕ ਗਾਂਗੁਲੀ ਦੀਆਂ ਕਰਨੀਆਂ ਪਈਆਂ ਸਨ ਮਿੰਨਤਾਂ : ਸਾਬਕਾ ਚੋਣਕਰਤਾ

ਸਪੋਰਟਸ ਡੈਸਕ : ਚੋਣ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਨ ਮੋਰੇ ਦੀ ਟੀਮ ਨੂੰ ਹਮੇਸ਼ਾ ਮਹਿੰਦਰ ਸਿੰਘ ਧੋਨੀ ਨੂੰ ਲੱਭਣ ਦਾ ਸਿਹਰਾ ਜਾਂਦਾ ਹੈ। ਹਾਲ ਹੀ ’ਚ ਮੋਰੇ ਨੇ ਇਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਉਸ ਨੂੰ ਉਸ ਸਮੇਂ ਦੇ ਭਾਰਤੀ ਕਪਤਾਨ ਤੇ ਬੀ. ਸੀ. ਸੀ. ਆਈ. ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੂੰ 10 ਦਿਨਾਂ ਲਈ ਮਿੰਨਤਾਂ ਕਰਨੀਆਂ ਪਈਆਂ ਸਨ ਕਿ ਉਹ ਧੋਨੀ ਨੂੰ ਦਲੀਪ ਟਰਾਫੀ ਦੇ ਫਾਈਨਲ ’ਚ ਵਿਕਟਕੀਪਰ ਬਣਾਵੇ। ਮੋਰੇ ਨੇ ਕਿਹਾ ਕਿ ਭਾਰਤ ਨੂੰ ਇੱਕ ਵਿਕਟਕੀਪਰ ਦੀ ਭਾਲ ਸੀ, ਜੋ ਮੱਧਕ੍ਰਮ ’ਚ ਤੇਜ਼ੀ ਨਾਲ ਦੌੜਾਂ ਬਣਾ ਸਕੇ ਕਿਉਂਕਿ ਰਾਹੁਲ ਦ੍ਰਾਵਿੜ ਨਾਲ ਤਜਰਬਾ ਪਹਿਲਾਂ ਹੀ ਬਹੁਤ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਅਤੇ ਉਦੋਂ ਹੀ ਉਸ ਨੇ ਧੋਨੀ ਨੂੰ ਵੇਖਿਆ, ਜੋ ਘਰੇਲੂ ਕ੍ਰਿਕਟ ’ਚ ਕਾਫੀ ਸਕੋਰ ਬਣਾ ਰਿਹਾ ਸੀ। ਇਕ ਯੂ-ਟਿਊਬ ਸ਼ੋਅ ਦੌਰਾਨ ਮੋਰੇ ਨੇ ਕਿਹਾ ਕਿ ਅਸੀਂ ਇਕ ਵਿਕਟਕੀਪਰ ਬੱਲੇਬਾਜ਼ ਦੀ ਭਾਲ ਕਰ ਰਹੇ ਸੀ। ਉਸ ਸਮੇਂ ਫਾਰਮੈੱਟ ਬਦਲ ਰਿਹਾ ਸੀ ਅਤੇ ਅਸੀਂ ਇੱਕ ਪਾਵਰ-ਹਿੱਟਰ ਦੀ ਭਾਲ ਕਰ ਰਹੇ ਸੀ, ਜੋ 6 ਜਾਂ 7 ਨੰਬਰ ’ਤੇ ਆ ਕੇ 40-50 ਦੌੜਾਂ ਤੇਜ਼ੀ ਨਾਲ ਬਣਾ ਸਕੇ। ਰਾਹੁਲ ਦ੍ਰਾਵਿੜ ਨੇ ਬਤੌਰ ਵਿਕਟਕੀਪਰ 75 ਵਨਡੇ ਮੈਚ ਖੇਡੇ ਅਤੇ ਉਸ ਨੇ 2003 ਦਾ ਵਿਸ਼ਵ ਕੱਪ ਵੀ ਖੇਡਿਆ।

PunjabKesari

ਸਾਬਕਾ ਚੋਣਕਾਰ ਨੇ ਕਿਹਾ ਕਿ ਚੋਣਕਰਤਾਵਾਂ ਨੂੰ ਗਾਂਗੁਲੀ ਅਤੇ ਦਾਸਗੁਪਤਾ ਨੂੰ ਧੋਨੀ ਨੂੰ ਉਸ ਸਾਲ ਉੱਤਰੀ ਜ਼ੋਨ ਖ਼ਿਲਾਫ਼ ਫਾਈਨਲ ’ਚ ਰੱਖਣ ਲਈ ਰਾਜ਼ੀ ਕਰਨ ਲਈ ਤਕਰੀਬਨ 10 ਦਿਨ ਦਾ ਸਮਾਂ ਲੱਗਿਆ ਸੀ। ਮੋਰੇ ਨੇ ਕਿਹਾ ਕਿ ਪਹਿਲਾਂ ਮੇਰੇ ਸਾਥੀ ਨੇ ਉਸ ਨੂੰ ਵੇਖਿਆ, ਫਿਰ ਮੈਂ ਗਿਆ ਅਤੇ ਉਸ ਨੂੰ ਵੇਖਿਆ। ਮੈਂ ਖਾਸ ਕਰਕੇ ਉਡਾਣ ਭਰੀ ਅਤੇ ਉਸ ਨੂੰ ਟੀਮ ਦੀਆਂ ਕੁਲ 170 ’ਚੋਂ 130 ਦੌੜਾਂ ਬਣਾਉਂਦੇ ਵੇਖਿਆ। ਉਸ ਨੇ ਸਾਰਿਆਂ ਨੂੰ ਕੁੱਟਿਆ। ਅਸੀਂ ਚਾਹੁੰਦੇ ਸੀ ਕਿ ਉਹ ਵਿਕਟਕੀਪਰ ਦੇ ਤੌਰ ’ਤੇ ਫਾਈਨਲ ਵਿਚ ਖੇਡੇ।

PunjabKesari

ਉਨ੍ਹਾਂ ਕਿਹਾ ਕਿ ਉਦੋਂ ਹੀ ਸਾਡੀ ਦੀਪ ਦਾਸਗੁਪਤਾ ਤੇ ਸੌਰਵ ਗਾਂਗੁਲੀ ਨਾਲ ਬਹਿਸ ਹੋਈ, ਜੋ ਉਸ ਸਮੇਂ ਭਾਰਤ ਲਈ ਖੇਡਦੇ ਸਨ ਅਤੇ ਕੋਲਕਾਤਾ ਦੇ ਸਨ। ਮੋਰੇ ਨੇ ਕਿਹਾ, ਉਸ ਸਮੇਂ ਦੀਪ ਦਾਸਗੁਪਤਾ ਈਸਟ ਜ਼ੋਨ ਲਈ ਵਿਕਟਕੀਪਰ ਦੀ ਭੂਮਿਕਾ ਨਿਭਾ ਰਿਹਾ ਸੀ। ਅਜਿਹੀ ਸਥਿਤੀ ’ਚ ਉਸ ਨੂੰ 10 ਦਿਨਾਂ ਲਈ ਗਾਂਗੁਲੀ ਅਤੇ ਦੀਪ ਦਾਸਗੁਪਤਾ ਨੂੰ ਮਨਾਉਣਾ ਪਿਆ ਤਾਂ ਕਿ ਧੋਨੀ ਨੂੰ ਉਸ ਦੀ ਜਗ੍ਹਾ ਵਿਕਟਕੀਪਰ ਰੱਖ ਸਕੀਏ।

PunjabKesari

ਧੋਨੀ ਨੇ ਅਸਲ ’ਚ ਉਸ ਮੈਚ ’ਚ ਪੂਰਬੀ ਜ਼ੋਨ ਲਈ ਭਾਰਤ ਦੇ ਸਾਬਕਾ ਬੱਲੇਬਾਜ਼ ਸ਼ਿਵ ਸੁੰਦਰ ਦਾਸ ਦੇ ਨਾਲ ਸ਼ੁਰੂਆਤ ਕੀਤੀ ਸੀ। ਉਸ ਨੇ ਪਹਿਲੀ ਪਾਰੀ ’ਚ 21 ਦੌੜਾਂ ਬਣਾਈਆਂ ਪਰ ਆਸ਼ੀਸ਼ ਨਹਿਰਾ, ਅਮਿਤ ਭੰਡਾਰੀ, ਸਰਨਦੀਪ ਸਿੰਘ ਅਤੇ ਗਗਨਦੀਪ ਸਿੰਘ ਵਿਰੁੱਧ ਦੂਜੀ ਪਾਰੀ ’ਚ ਉੱਤਰ ਖੇਤਰ ਦੇ ਹਮਲੇ ਵਿਰੁੱਧ 47 ਗੇਂਦਾਂ ’ਚ ਸ਼ਾਨਦਾਰ 60 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਜਲਦੀ ਬਾਅਦ ਧੋਨੀ ਨੂੰ ਕੀਨੀਆ ’ਚ ਤਿਕੋਣੀ ਲੜੀ ਲਈ ਚੁਣਿਆ ਗਿਆ, ਜਿਥੇ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਕੇ ਉੱਭਰਿਆ ਅਤੇ ਬਾਅਦ ’ਚ ਉਸ ਨੂੰ ਭਾਰਤ ਲਈ ਖੇਡਣ ਦਾ ਮੌਕਾ ਮਿਲਿਆ। ਮੋਰੇ ਨੇ ਕਿਹਾ ਕਿ ਧੋਨੀ ਨੇ ਵਿਕਟਕੀਪਿੰਗ ਕੀਤੀ। ਉਨ੍ਹਾਂ ਸਾਰੇ ਗੇਂਦਬਾਜ਼ਾਂ ਦੀ ਧੁਨਾਈ ਕੀਤੀ ਅਤੇ ਫਿਰ ਅਸੀਂ ਉਸ ਨੂੰ ਇੰਡੀਆ ਏ, ਪਾਕਿਸਤਾਨ ਏ ਅਤੇ ਕੀਨੀਆ ਖਿਲਾਫ ਤਿਕੋਣੀ ਲੜੀ ਲਈ ਕੀਨੀਆ ਭੇਜਿਆ। ਧੋਨੀ ਨੇ ਤਕਰੀਬਨ 600 ਦੌੜਾਂ ਬਣਾਈਆਂ ਅਤੇ ਇਸ ਤੋਂ ਬਾਅਦ ਸਭ ਕੁਝ ਇਤਿਹਾਸ ਬਣ ਗਿਆ। ਇਸ ਲਈ ਤੁਹਾਨੂੰ ਕਿਸੇ ਕ੍ਰਿਕਟਰ ਨੂੰ ਮੌਕਾ ਦੇਣ ਦੀ ਜ਼ਰੂਰਤ ਹੈ, ਜਿਸ ਕੋਲ ਕੁਝ ਖਾਸ ਹੋਵੇ, ਜੋ ਮੈਚ ਜੇਤੂ ਵਾਂਗ ਜਾਪਦਾ ਹੋਵੇ। ਉਸ ਵਿਚ ਸਾਰੇ ਗੁਣ ਸਨ। ਕੁਝ ਹੀ ਸਮਾਂ ਪਹਿਲਾਂ ਦੀ ਗੱਲ ਹੈ, ਜਦੋਂ ਉਹ ਸਾਰੇ ਇਕੱਠੇ ਖੇਡੇ ਸਨ। ਅਸੀਂ ਜੂਆ ਖੇਡਿਆ ਤੇ ਉਹ ਕਾਮਯਾਬ ਹੋਇਆ। ਮੈਂ ਉਸ ਚੋਣ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਸਿਹਰਾ ਦਿੱਤਾ।


author

Manoj

Content Editor

Related News