ਵਿਰਾਟ ਕੋਹਲੀ ਦੇ ਟੈਸਟ ਟੀਮ ਦੀ ਕਪਤਾਨੀ ਛੱਡਣ ''ਤੇ ਗਾਂਗੁਲੀ ਦਾ ਵੱਡਾ ਬਿਆਨ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ

01/16/2022 12:42:17 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੀ ਭਾਰਤੀ ਕਪਤਾਨ ਦੇ ਤੌਰ 'ਤੇ ਟੀਮ ਨੂੰ ਖੇਡ ਦੇ ਤਿੰਨੋ ਫਾਰਮੈਟ 'ਚ ਅੱਗੇ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਲਈ ਸ਼ਲਾਘਾ ਕੀਤੀ ਪਰ ਕਿਹਾ ਕਿ ਉਨ੍ਹਾਂ ਦਾ ਟੈਸਟ ਕਪਤਾਨੀ ਤੋਂ ਹਟਣ ਦਾ ਫ਼ੈਸਲਾ ਨਿੱਜੀ ਹੈ। 

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਛੱਡੀ ਟੈਸਟ ਟੀਮ ਦੀ ਕਪਤਾਨੀ, ਦੱਖਣੀ ਅਫ਼ਰੀਕਾ 'ਚ ਹਾਰ ਦੇ ਬਾਅਦ ਲਿਆ ਵੱਡਾ ਫ਼ੈਸਲਾ

ਕੋਹਲੀ ਨੇ ਸ਼ਨੀਵਾਰ ਨੂੰ ਭਾਰਤ ਦੇ ਸਭ ਤੋਂ ਸਫਲ ਕਪਤਾਨ ਦੇ ਰੂਪ 'ਚ 7 ਸਾਲ ਦੇ ਆਪਣੇ ਟੈਸਟ ਕਪਤਾਨ ਕਰੀਅਰ ਦਾ ਅੰਤ ਕਰ ਦਿੱਤਾ ਸੀ। ਇਸ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਤੋਂ ਸੀਰੀਜ਼ 'ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੋਹਲੀ ਦੀ ਅਗਵਾਈ 'ਚ ਭਾਰਤ ਨੇ 68 ਟੈਸਟ ਮੈਚ ਖੇਡੇ ਜਿਸ 'ਚੋਂ 40 'ਚ ਉਸ ਨੂੰ ਜਿੱਤ ਮਿਲੀ। ਉਨ੍ਹਾਂ ਦੀ ਅਗਵਾਈ 'ਚ ਟੀਮ ਨੇ ਇੰਗਲੈਂਡ ਤੇ ਆਸਟਰੇਲੀਆ 'ਚ ਯਾਦਗਾਰ ਜਿੱਤ ਦਰਜ ਕੀਤੀ।

ਗਾਂਗੁਲੀ ਨੇ ਬੀ. ਸੀ. ਸੀ. ਆਈ. ਤੇ ਕੋਹਲੀ ਨੂੰ 'ਟੈਗ' ਕਰਦੇ ਹੋਏ ਟਵੀਟ ਕੀਤਾ, 'ਵਿਰਾਟ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਟੀਮ ਨੇ ਖੇਡ ਦੇ ਸਾਰੇ ਫ਼ਾਰਮੈਟਾਂ 'ਚ ਤੇਜ਼ੀ ਨਾਲ ਤਰੱਕੀ ਕੀਤੀ। ਉਨ੍ਹਾਂ ਦਾ ਫ਼ੈਸਲਾ ਨਿੱਜੀ ਹੈ ਤੇ ਬੀ. ਸੀ. ਸੀ. ਆਈ. ਇਸ ਦਾ ਬਹੁਤ ਸਨਮਾਨ ਕਰਦਾ ਹੈ... ਉਹ ਇਸ ਟੀਮ ਨੂੰ ਭਵਿੱਖ 'ਚ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਮਹੱਤਵਪੂਰਨ ਮੈਂਬਰ ਹੋਵੇਗਾ, ਉਹ ਇਕ ਮਹਾਨ ਖਿਡਾਰੀ ਹਨ। ਬਹੁਤ ਚੰਗੀ ਭੂਮਿਕਾ ਨਿਭਾਈ।' ਕੋਹਲੀ ਭਾਰਤ ਦੇ ਸਭ ਤੋਂ ਸਫਲ ਕਪਤਾਨ ਹਨ। ਉਨ੍ਹਾਂ ਦੇ ਬਾਅਦ ਮਹਿੰਦਰ ਸਿੰਘ ਧੋਨੀ (27 ਜਿੱਤ) ਤੇ ਗਾਂਗੁਲੀ (21 ਜਿੱਤ) ਦਾ ਨੰਬਰ ਆਉਂਦਾ ਹੈ।

ਇਹ ਵੀ ਪੜ੍ਹੋ : ਸਭ ਤੋਂ ਸਫਲ ਭਾਰਤੀ ਟੈਸਟ ਕਪਤਾਨਾਂ 'ਚੋਂ ਇਕ ਵਿਰਾਟ ਕੋਹਲੀ ਦੇ ਉਹ ਵੱਡੇ ਰਿਕਾਰਡ ਜਿਨ੍ਹਾਂ ਦਾ ਟੁੱਟਣਾ ਹੈ ਮੁਸ਼ਕਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News