ਵਿਸ਼ਵ ਕੱਪ ਦੀਆਂ ਨਕਲੀ ਟਰਾਫੀਆਂ ''ਚ ਕੋਕੀਨ ਲਿਜਾਂਦਾ ਗੈਂਗ ਗ੍ਰਿਫਤਾਰ
Sunday, Jun 24, 2018 - 02:43 AM (IST)

ਬਿਊਨਸ ਆਇਰਸ - ਅਰਜਨਟੀਨਾ ਪੁਲਸ ਨੇ ਵਿਸ਼ਵ ਕੱਪ ਦੀਆਂ ਨਕਲੀ ਟਰਾਫੀਆਂ ਵਿਚ ਡੇਢ ਕਿਲੋ ਕੋਕੀਨ ਦੀ ਸਮੱਗਲਿੰਗ ਕਰਨ ਵਾਲੇ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ। ਬਿਊਨਸ ਆਇਰਸ ਦੇ ਰੱਖਿਆ ਮੰਤਰੀ ਕ੍ਰਿਸਟੀਅਨ ਰਿਟੋਨਡੋ ਨੇ ਕਿਹਾ ਕਿ ਵਿਸ਼ਵ ਕੱਪ ਨੇੜੇ ਆਉਂਦੇ ਹੀ ਲੋਕਾਂ ਵਿਚ ਨਕਲੀ ਟਰਾਫੀਆਂ ਖਰੀਦਣ ਦੀ ਦੌੜ ਚੱਲ ਰਹੀ ਹੈ, ਇਸ ਦਾ ਸਮੱਗਲਰਾਂ ਨੇ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ। ਅਜੇ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।