ਗੌਤਮ ਗੰਭੀਰ ਨੇ ਗੁਰਮੀਤ ਰਾਮ ਰਹੀਮ 'ਤੇ ਕੀਤਾ ਅਜਿਹਾ ਟਵੀਟ ਪੜ੍ਹ ਕੇ ਤੁਸੀਂ ਵੀ ਕਹੋਗੇ, ਵਾਹ!

08/27/2017 1:38:52 PM

ਨਵੀਂ ਦਿੱਲੀ— ਅਕਸਰ ਟਵਿੱਟਰ ਉੱਤੇ ਸਰਗਰਮ ਰਹਿਣ ਵਾਲੇ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਮਾਮਲੇ ਉੱਤੇ ਵੀ ਅਪਣੀ ਰਾਏ ਸਾਹਮਣੇ ਰੱਖੀ ਹੈ। ਗੰਭੀਰ ਨੇ ਰੇਪ ਕੇਸ ਵਿਚ ਦੋਸ਼ੀ ਪਾਏ ਗਏ ਗੁਰਮੀਤ ਦੀ ਗ੍ਰਿਫਤਾਰ ਦੇ ਬਾਅਦ ਮਚੀ ਹਿੰਸਾ ਨੂੰ ਨਿਸ਼ਾਨੇ ਉੱਤੇ ਲਿਆ ਹੈ। ਉਂਝ ਤਾਂ ਗੁਰਮੀਤ ਰਾਮ ਰਹੀਮ ਦੇ ਸਮਰਥਕਾਂ ਦੀ ਹਿੰਸਾ ਉੱਤੇ ਕਈ ਖਿਡਾਰੀਆਂ ਅਤੇ ਦੂਜੇ ਪ੍ਰਸਿੱਧ ਆਦਮੀਆਂ ਨੇ ਟਵੀਟ ਕੀਤਾ ਹੈ, ਪਰ ਗੰਭੀਰ ਦਾ ਟਵੀਟ ਇਸ ਮਾਮਲੇ ਵਿਚ ਸਭ ਤੋਂ ਅਲੱਗ ਹੈ।
ਇਸ ਹਿੰਸਾ ਉੱਤੇ ਗੰਭੀਰ ਨੇ ਸਖ਼ਤ ਲਹਿਜ਼ੇ ਵਿਚ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਆਧੁਨਿਕ ਦੌਰ ਵਿਚ ਧਰਮ ਦੀ ਮਾਰਕੀਟਿੰਗ ਦਾ ਬੇਮਿਸਾਲ ਉਦਾਹਰਨ ਹੈ। ਤੁਹਾਨੂੰ ਦੱਸ ਦਈਏ ਕਿ ਸ਼ੁਕਰਵਾਰ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਇਕ ਰੇਪ ਕੇਸ ਵਿਚ ਦੋਸ਼ੀ ਪਾਇਆ ਸੀ। ਇਸਦੇ ਬਾਅਦ ਤੋਂ ਹੀ ਹਰਿਆਣਾ ਅਤੇ ਪੰਜਾਬ ਸਮੇਤ ਭਾਰਤ ਦੇ ਕਈ ਸ਼ਹਿਰਾਂ ਵਿਚ ਹਿੰਸਾ ਭੜਕ ਗਈ। ਇਸ ਹਿੰਸਾ ਵਿਚ ਹੋਏ ਜਾਨ-ਮਾਲ ਦੇ ਨੁਕਸਾਨ ਦੇ ਬਾਅਦ ਕ੍ਰਿਕਟਰ ਗੌਤਮ ਗੰਭੀਰ ਨੇ ਇਸ ਤਰ੍ਹਾਂ ਦੇ ਹਾਲਾਤ ਉੱਤੇ ਸਖ਼ਤ ਟਿੱਪਣੀ ਕੀਤੀ ਹੈ।
ਆਪਣੇ ਇਸ ਟਵੀਟ ਵਿਚ ਗੰਭੀਰ ਨੇ ਪੰਚਕੁਲਾ ਵਾਈਲੇਂਸ ਨੂੰ ਹੈਸ਼ਟੈਗ ਕਰ ਕੇ ਲਿਖਿਆ, ''ਇਹ ਸੋਚ ਕੇ ਹੈਰਾਨ ਹਾਂ ਕਿ ਇਨਸਾਨ ਅਤੇ ਉਸਦੇ ਭੈੜੇ ਕਰਮਾਂ ਨੂੰ ਲੈ ਕੇ ਰਾਮ ਅਤੇ ਰਹੀਮ ਕੀ ਸੋਚ ਰਹੇ ਹੋਣਗੇ! ਇਹ ਧਾਰਮਿਕ ਮਾਰਕੀਟਿੰਗ ਦਾ ਇਕ ਕਲਾਸਿਕ ਉਦਾਹਰਨ ਹੈ।


ਦੱਸ ਦਈਏ ਕਿ ਅਦਾਲਤ ਵਲੋਂ ਰਾਮ ਰਹੀਮ ਦੇ ਦੋਸ਼ੀ ਪਾਏ ਜਾਣ ਦੇ ਬਾਅਦ ਉਨ੍ਹਾਂ ਦੇ ਸਮਰਥਕਾਂ ਵਲੋਂ ਮਚਾਈ ਗਈ ਹਿੰਸਾ ਨਾਲ ਸਭ ਤੋਂ ਜ਼ਿਆਦਾ ਪੰਚਕੂਲਾ ਹੀ ਪ੍ਰਭਾਵਿਤ ਹੋਇਆ ਹੈ। ਇਸ ਹਿੰਸਾ ਵਿਚ ਹੁਣ ਤੱਕ 31 ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News