JNU ਵਿਦਿਆਰਥੀਆਂ ਨਾਲ ਕੁੱਟਮਾਰ ''ਤੇ ਗੰਭੀਰ ਨੂੰ ਆਇਆ ਗੁੱਸਾ, ਸਖਤ ਸਜ਼ਾ ਦੀ ਕੀਤੀ ਮੰਗ

01/06/2020 1:18:38 PM

ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਅਤੇ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਵਿਚ ਬੀਤੇ ਦਿਨ ਭਾਵ ਐਤਵਾਰ ਨੂੰ ਨਕਾਬਪੋਸ਼ ਲੋਕਾਂ ਵੱਲੋਂ ਕੀਤੇ ਹਮਲੇ ਦੀ ਸਖਤ ਨਿੰਦੀ ਕੀਤੀ ਹੈ। ਉਸ ਨੇ ਇਸ ਹਿੰਸਾ ਦੀ ਨਿੰਦਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿਚ ਇਸ ਤਰ੍ਹਾਂ ਦੀ ਹਿੰਸਾ ਦੇਸ਼ ਦੇ ਅਕਸ ਦੇ ਖਿਲਾਫ ਹੈ ਨਾਲ ਹੀ ਉਸ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਗੰਭੀਰ ਨੇ ਜੇ. ਐੱਨ. ਯੂ. ਵਿਚ ਹੋਈ ਹਿੰਸਾ 'ਤੇ ਇਕ ਟਵੀਟ ਕੀਤਾ। ਉਸ ਨੇ ਟਵੀਟ ਕਰਦਿਆਂ ਲਿਖਿਆ, ''ਯੂਨੀਵਰਸਿਟੀ ਕੈਂਪਸ ਵਿਚ ਇਸ ਤਰ੍ਹਾਂ ਦੀ ਹਿੱਸਾ ਪੂਰੀ ਤਰ੍ਹਾਂ ਨਾਲ ਦੇਸ਼ ਦੇ ਅਕਸ ਨੂੰ ਖਰਾਬ ਕਰਨ ਵਾਲੀ ਹੈ। ਕੋਈ ਫਰਕ ਨਹੀਂ ਪੈਂਦਾ ਕਿ ਵਿਚਾਰਧਾਰਾ ਜਾਂ ਤੁਹਾਡਾ ਝੁਕਾਅ ਕਿਸ ਪਾਸੇ ਹੈ। ਵਿਦਿਆਰਥੀਆਂ ਨਾਲ ਇਸ ਤਰ੍ਹਾਂ ਦੀ ਹਿੰਸਾ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਗੁੰਡਿਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਯੂਨੀਵਰਸਿਟੀ ਵਿਚ ਦਾਖਲ ਹੋਣ ਦੀ ਹਿੰਮਤ ਕੀਤੀ ਹੈ।''

PunjabKesari

ਦੱਸ ਦਈਏ ਕਿ ਜੇ. ਐੱਨ. ਯੂ. ਕੈਂਪਸ ਵਿਚ ਐਤਵਾਰ ਸ਼ਾਮ ਨੂੰ ਨਕਾਬਪੋਸ਼ ਲੋਕਾਂ ਦੇ ਗਰੁਪ ਨੇ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਈਸ਼ੀ ਘੋਸ਼ ਸਣੇ 20 ਵਿਦਿਆਰਥੀ ਜ਼ਖਮੀ ਹੋ ਗਏ। ਸਾਰੇ ਜ਼ਖਮੀ ਵਿਦਿਆਰਥੀਆਂ ਨੂੰ ਏਮਜ਼ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ, ਜਿਨ੍ਹਾਂ ਵਿਚ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜੇ. ਐੱਨ. ਯੂ. ਕੈਂਪਸ ਵਿਚ ਨਕਾਬਪੋਸ਼ਾਂ ਦੇ ਹਮਲੇ ਦੀ ਸਾਬਕਾ ਭਾਰਤੀ ਕੇਂਦਰੀ ਮੰਤਰੀ ਐੱਸ. ਜੈਸ਼ੰਕਰ ਅਤੇ ਨਿਰਮਲਾ ਸੀਤਾਰਮਣ ਨੇ ਵੀ ਸਖਤ ਨਿੰਦਾ ਕੀਤੀ ਹੈ। ਉੱਥੇ ਹੀ ਗ੍ਰਹਿ ਮੰਤਰੀ ਅਤੇ ਐੱਚ. ਆਰ. ਡੀ ਮੰਤਰਾਲੇ ਨੇ ਦਿੱਲੀ ਪੁਲਸ ਅਤੇ ਜੇ. ਐੱਨ. ਯੂ. ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਹੈ।


Related News