ਗੰਭੀਰ-ਅਗਰਕਰ ਦਾ ਤਾਲਮੇਲ, ਕਾਰਜਭਾਰ ਪ੍ਰਬੰਧਨ ਦੇ ਬਹਾਨੇ ਲੜੀ ਚੁਣਨ ’ਚ ਮਨਮਰਜ਼ੀ ਨਹੀਂ ਕਰ ਸਕਣਗੇ ਖਿਡਾਰੀ

Tuesday, Jul 23, 2024 - 12:40 PM (IST)

ਨਵੀਂ ਦਿੱਲੀ– ਮੁੱਖ ਕੋਚ ਗੌਤਮ ਗੰਭੀਰ ਦੀ ਬੇਬਾਕੀ ਤੇ ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਦੀ ਸਪੱਸ਼ਟਤਾ ਨਾਲ ਬਣੇ ਤਾਲਮੇਲ ਨਾਲ ਭਾਰਤੀ ਕ੍ਰਿਕਟ ਵਿਚ ਅਜਿਹੇ ਦੌਰ ਦੀ ਸ਼ੁਰੂਆਤ ਹੋਣ ਵਾਲੀ ਹੈ, ਜਿੱਥੇ ਖਿਡਾਰੀ ਕਾਰਜਭਾਰ ਪ੍ਰਬੰਧਨ ਦੇ ਬਹਾਨੇ ਲੜੀ ਚੁਣਨ ਵਿਚ ਮਨਮਰਜ਼ੀ ਨਹੀਂ ਕਰ ਸਕਣਗੇ। ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਗੰਭੀਰ ਤੇ ਅਗਰਕਰ ਨੇ ਪੱਤਰਕਾਰ ਸੰਮੇਲਨ ਵਿਚ ਕੁਝ ਸਖਤ ਫੈਸਲਿਆਂ ਦੇ ਬਾਰੇ ਵਿਚ ਦੱਸਿਆਂ ਤਾਂ ਕੁਝ ਚੀਜ਼ਾਂ ਨੂੰ ਇਸ਼ਾਰਿਆਂ ਵਿਚ ਸਮਝਾਇਆ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਕ੍ਰਿਕਟ ਵਿਚ ਕਾਫੀ ਕੁਝ ਨਵਾਂ ਹੋਣ ਵਾਲਾ ਹੈ। ਗੰਭੀਰ ਤੇ ਅਗਰਕਰ ਦੀ ਹਾਜ਼ਰੀ ਸਰੀਰਕ ਰੂਪ ਨਾਲ ਭਾਵੇਂ ਹੀ ਪ੍ਰਭਾਵਸ਼ਾਲੀ ਨਾ ਲੱਗੇ ਪਰ ਭਾਰਤੀ ਕ੍ਰਿਕਟ ਦੀ ਜਾਣਕਾਰੀ ਰੱਖਣ ਵਾਲਾ ਹਰੇਕ ਵਿਅਕਤੀ ਜਾਣਦਾ ਹੈ ਕਿ ਇਹ ਦੋਵੇਂ ਸਾਬਕਾ ਕ੍ਰਿਕਟਰ ਸਪੱਸ਼ਟ ਤੇ ਸਖਤ ਫੈਸਲੇ ਕਰਨ ਵਾਲਿਆਂ ਵਿਚ ਸ਼ਾਮਲ ਹਨ ਜਿਹੜੇ ਆਸਾਨੀ ਨਾਲ ਨਹੀਂ ਬਦਲਦੇ। ਇਨ੍ਹਾਂ ਦੋਵਾਂ ਦਾ ਟੀਚਾ ਹੁਣ 2027 ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਖਾਕਾ ਤਿਆਰ ਕਰਨਾ ਹੈ। ਉਨ੍ਹਾਂ ਦੇ ਲਈ ਕਾਰਜਭਾਰ ਪ੍ਰਬੰਧਨ ਵੱਡੀ ਚੁਣੌਤੀ ਹੋਵੇਗੀ ਪਰ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਵਿਚ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਲਈ ਵੱਖਰੇ ਨਿਯਮ ਹੋਣਗੇ। ਗੰਭੀਰ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, ‘‘ਮੈਂ ਪਹਿਲਾਂ ਵੀ ਕਿਹਾ ਹੈ ਕਿ ਜਸਪ੍ਰੀਤ ਬੁਮਰਾਹ ਵਰਗੇ ਖਿਡਾਰੀ ਲਈ ਕਾਰਜਭਾਰ ਪ੍ਰਬੰਧਨ ਮਹੱਤਵਪੂਰਨ ਹੈ। ਜੇਕਰ ਤੁਸੀਂ ਬੱਲੇਬਾਜ਼ ਹੋ ਤੇ ਚੰਗੀ ਫਾਰਮ ਵਿਚ ਹੋ ਤਾਂ ਤੁਹਾਨੂੰ ਸਾਰੇ ਮੈਚ ਖੇਡਣੇ ਚਾਹੀਦੇ ਹਨ।’’
ਮੰਨਿਆ ਜਾ ਰਿਹਾ ਸੀ ਕਿ ਵਨ ਡੇ ਤੇ ਟੈਸਟ ਕਪਤਾਨ ਰੋਹਿਤ ਸ਼ਰਮਾ ਤੇ ਟੀਮ ਦਾ ਪ੍ਰਮੁੱਖ ਬੱਲੇਬਾਜ਼ ਵਿਰਾਟ ਕੋਹਲੀ ਸ਼੍ਰੀਲੰਕਾ ਦੌਰੇ ’ਤੇ ਨਹੀਂ ਜਾਣਗੇ ਪਰ ਉਨ੍ਹਾਂ ਦੀ ਹਾਜ਼ਰੀ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਟੀਮ ਮੈਨੇਜਮੈਂਟ ਇਨ੍ਹਾਂ ਦੋਵਾਂ ਸੀਨੀਅਰ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੈਚ ਖੇਡਦੇ ਹੋਏ ਦੇਖਣਾ ਚਾਹੁੰਦੀ ਹੈ।
ਗੰਭੀਰ ਨੇ ਕਿਹਾ, ‘‘ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਹੁਣ ਸਿਰਫ ਦੋ ਸਵਰੂਪਾਂ ਵਿਚ ਖੇਡਣਗੇ, ਮੈਨੂੰ ਉਮੀਦ ਹੈ ਕਿ ਉਹ ਵੱਧ ਤੋਂ ਵੱਧ ਮੈਚ ਖੇਡਣ ਲਈ ਉਪਲੱਬਧ ਰਹਿਣਗੇ।’’
ਸਾਨੂੰ ਟੀ-20 ’ਚ ਅਜਿਹਾ ਕਪਤਾਨ ਚਾਹੀਦਾ ਸੀ ਕਿ ਜਿਹੜਾ ਲਗਾਤਾਰ ਉਪਲੱਬਧ ਹੋਵੇ
ਅਗਰਕਰ ਨੇ ਕਿਹਾ ਕਿ ਜਦੋਂ ਹਾਰਦਿਕ ਪੰਡਯਾ ’ਤੇ ਤਰਜੀਹ ਦੇ ਕੇ ਸੂਰਯਕੁਮਾਰ ਯਾਦਵ ਨੂੰ ਟੀ-20 ਟੀਮ ਦਾ ਕਪਤਾਨ ਬਣਾਉਣ ਦਾ ਫੈਸਲਾ ਕੀਤਾ ਗਿਆ ਤਾਂ ਫਿਟਨੈੱਸ, ਡ੍ਰੈਸਿੰਗ ਰੂਮ ਤੋਂ ਫੀਡਬੈਕ ਤੇ ਲਗਾਤਾਰ ਉਪਲੱਬਧਤਾ ਉਸਦੇ ਪੱਖ ਵਿਚ ਰਹੀ।
ਉਸ ਨੇ ਕਿਹਾ,‘‘ਉਸ ਵਿਚ ਕ੍ਰਿਕਟ ਦੀ ਚੰਗੀ ਸਮਝ ਹੈ ਤੇ ਅਜੇ ਵੀ ਟੀ-20 ਕ੍ਰਿਕਟ ਵਿਚ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚੋਂ ਹੈ। ਸਾਨੂੰ ਅਜਿਹਾ ਕਪਤਾਨ ਚਾਹੀਦਾ ਸੀ ਜਿਹੜਾ ਸਾਰੇ ਮੈਚ ਖੇਡੇ। ਸਾਨੂੰ ਲੱਗਦਾ ਹੈ ਕਿ ਸੂਰਯਕੁਮਾਰ ਕਪਤਾਨ ਬਣਨ ਦਾ ਹੱਕਦਾਰ ਹੈ ਤੇ ਅਸੀਂ ਦੇਖਾਂਗੇ ਕਿ ਉਹ ਇਸ ਭੂਮਿਕਾ ਵਿਚ ਕਿਵੇਂ ਫਿੱਟ ਬੈਠਦਾ ਹੈ।’’
ਜਦੋਂ ਰਾਹੁਲ ਨੂੰ ਬਾਹਰ ਕੀਤਾ ਗਿਆ ਤਾਂ ਮੈਂ ਉੱਥੇ ਨਹੀਂ ਸੀ
ਸਾਬਕਾ ਉਪ ਕਪਤਾਨ ਲੋਕੇਸ਼ ਰਾਹੁਲ ਦੀ ਅਣਦੇਖੀ ’ਤੇ ਅਗਰਕਰ ਨੇ ਕਿਹਾ ਕਿ ਜਦੋਂ ਰਾਹੁਲ ਨੂੰ ਬਾਹਰ ਕੀਤਾ ਗਿਆ ਤਾਂ ਮੈਂ ਉੱਥੇ ਨਹੀਂ ਸੀ। ਮੈਂ ਉਸ ਸਮੇਂ ਚੋਣਕਾਰ ਨਹੀਂ ਸੀ। ਅਜੇ ਸਾਡੇ ਕੋਲ ਸਮਾਂ ਹੈ। ਮੇਰੇ ਆਉਣ ਤੋਂ ਬਾਅਦ 50 ਓਵਰਾਂ ਦਾ ਵਿਸ਼ਵ ਕੱਪ ਤੇ ਟੀ-20 ਵਿਸ਼ਵ ਕੱਪ ਸੀ।


Aarti dhillon

Content Editor

Related News