IPL 2020 : ਗੇਲ ਦੇ ''ਖੇਡ'' ''ਤੇ ਬੋਲੇ ਰਾਹੁਲ- ਸ਼ੇਰ ਨੂੰ ਭੁੱਖਾ ਰੱਖਣਾ ਜ਼ਰੂਰੀ ਹੈ
Friday, Oct 16, 2020 - 01:14 AM (IST)
ਸ਼ਾਰਜਾਹ- ਕਿੰਗਜ਼ ਇਲੈਵਨ ਪੰਜਾਬ ਨੇ ਕ੍ਰਿਸ ਗੇਲ ਨੂੰ ਮੌਕਾ ਦਿੱਤਾ ਅਤੇ ਮਹੱਤਵਪੂਰਨ ਜਿੱਤ ਹਾਸਲ ਕੀਤੀ। ਅਰਧ ਸੈਂਕੜਾ ਬਣਾਉਣ ਵਾਲੇ ਗੇਲ 'ਮੈਨ ਆਫ ਦਿ ਮੈਚ ਬਣੇ।' ਕਪਾਨ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਮੇਰੇ ਕੋਲ ਕੋਈ ਆਈਡੀਆ ਨਹੀਂ ਹੈ, ਇਹ (ਦਿਲ ਦੀ ਧੜਕਣ) ਉੱਚ ਪੱਧਰ 'ਤੇ ਹੈ। ਮੇਰੇ ਕੋਲ ਸ਼ਬਦ ਵੀ ਨਹੀਂ ਹੈ। ਸਾਨੂੰ ਪਤਾ ਸੀ ਕਿ ਅਸੀਂ ਅੱਗੇ ਅਜਿਹਾ ਹੀ ਪ੍ਰਦਰਸ਼ਨ ਕਰਾਂਗੇ, ਫਿਰ ਹੀ ਲਾਈਨ 'ਤੇ ਆਵਾਂਗੇ। ਅਸੀਂ ਅੰਕ ਸੂਚੀ 'ਚ ਜਿੱਥੇ ਹਾਂ, ਉਸ ਤੋਂ ਕਿਤੇ ਬਿਹਤਰ ਟੀਮ ਹੈ। ਇਹ ਬਸ ਆਰਾਮ ਦੇ ਲਈ ਬਹੁਤ ਕਰੀਬ ਹੈ, ਖੁਸ਼ ਹੈ ਕਿ ਅਸੀਂ ਰੇਖਾ ਨੂੰ ਪਾਰ ਕੀਤਾ। ਇਕ ਗਰੁੱਪ ਦੇ ਰੂਪ 'ਚ ਅਸੀਂ ਨਿਰਾਸ਼ਾਜਨਕ ਰਹੇ ਹਾਂ। ਇਸ ਨਾਲ ਨਿਰਾਸ਼ਾ ਹੋ ਸਕਦੀ ਹੈ। ਸਾਡੇ ਹੁਨਰ ਵਧੀਆ ਸੀ ਪਰ ਵੱਡੇ ਪਲਾਂ 'ਚ ਕੁਝ ਮੈਚ ਗੁਆ ਦਿੱਤੇ। ਇਹ ਇਕ ਆਦਤ ਬਣ ਜਾਂਦੀ ਹੈ- ਜਿੱਤਣਾ ਅਤੇ ਜਿੱਤਣਾ ਨਹੀਂ।
ਰਾਹੁਲ ਨੇ ਕਿਹਾ - ਹੁਣ ਉਤਰਾਅ ਚੜਾਅ ਹੈ। ਇਹ ਰੋਲਰ-ਕੋਸਟਰ ਦੀ ਤਰ੍ਹਾਂ ਹੈ। ਅਸੀਂ ਚਾਹੁੰਦੇ ਸੀ ਕਿ ਇਹ ਜਿੱਤ ਗਰੁੱਪ 'ਚ ਕੁੱਝ ਆਤਮਵਿਸ਼ਵਾਸ ਲਿਆਏ। ਕਪਤਾਨ ਦੇ ਰੂਪ 'ਚ ਇਹ ਪਹਿਲਾ ਮੌਕਾ ਹੈ- ਮੇਰੇ ਲਈ ਇਹ ਹਮੇਸ਼ਾ ਜਿੱਤ ਦੇ ਬਾਰੇ 'ਚ ਹੈ। ਵਿਅਕਤੀਗਤ ਪ੍ਰਦਰਸ਼ਨ ਬਹੁਤ ਜ਼ਿਆਦਾ ਦਿਮਾਗ 'ਚ ਨਹੀਂ ਹੈ। ਉੱਥੇ ਹੀ ਕ੍ਰਿਸ ਗੇਲ 'ਤੇ ਗੱਲ ਕਰਦੇ ਹੋਏ ਕੇ. ਐੱਲ. ਰਾਹੁਲ ਨੇ ਕਿਹਾ ਉਹ ਪਿਛਲੇ ਕੁਝ ਹਫਤੇ ਤੋਂ ਵਧੀਆ ਮਹਿਸੂਸ ਨਹੀਂ ਕਰ ਰਿਹਾ ਹੈ ਪਰ ਉਹ 41 ਸਾਲ ਦੀ ਉਮਰ 'ਚ ਵੀ ਭੁੱਖਾ ਹੈ। ਉਹ ਹਮੇਸ਼ਾ ਪਹਿਲੇ ਦਿਨ ਤੋਂ ਖੇਡਣਾ ਚਾਹੁੰਦੇ ਸਨ।
ਰਾਹੁਲ ਨੇ ਕਿਹਾ- ਉਹ ਸਖਤ ਮਿਹਨਤ ਕਰਦੇ ਹਨ। ਉਹ ਹਮੇਸ਼ਾ ਪਾਰਕ ਦੇ ਬਾਹਰ ਗੇਂਦ ਮਾਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਮੈਚ 'ਚ ਮੌਕਾ ਨਾ ਦੇਣਾ ਇਕ ਸਖਤ ਕਾਲ ਸੀ। ਸ਼ੇਰ ਨੂੰ ਭੁੱਖਾ ਰੱਖਣਾ ਜ਼ਰੂਰੀ ਹੈ। ਉਹ ਜਿੱਥੇ ਵੀ ਬੱਲੇਬਾਜ਼ੀ ਕਰਦਾ ਹੈ, ਉਹ ਖਤਰਨਾਕ ਹੁੰਦਾ ਹੈ। ਉਨ੍ਹਾਂ ਨੇ ਇਸ ਨੂੰ ਇਕ ਚੁਣੌਤੀ ਦੇ ਰੂਪ 'ਚ ਵੀ ਲਿਆ ਹੈ। ਉਹ ਹੁਣ ਵੀ ਡਰਾਉਂਦਾ ਰਹੇਗਾ।