ਕੀਨੀਆ ਓਪਨ 'ਚ ਪੰਜਵੇਂ ਸਥਾਨ 'ਤੇ ਰਹੇ ਭੁੱਲਰ
Monday, Mar 18, 2019 - 03:03 PM (IST)

ਨੈਰੋਬੀ— ਭਾਰਤੀ ਗੋਲਫਰ ਗਗਨਜੀਤ ਭੁੱਲਰ ਨੂੰ ਮੈਜੀਕਲ ਕੀਨੀਆ ਓਪਨ 'ਚ ਦੋ ਡਬਲ ਬੋਗੀ ਕਰਨ ਦਾ ਨੁਕਸਾਨ ਝਲਣਾ ਪਿਆ ਜਿਸ ਨਾਲ ਉਹ ਆਪਣਾ ਦੂਜਾ ਯੂਰਪੀ ਟੂਰ ਖਿਤਾਬ ਜਿੱਤਣ ਤੋਂ ਖੁੰਝੇ ਗਏ ਅਤੇ ਪੰਜਵੇਂ ਸਥਾਨ 'ਤੇ ਰਹੇ। ਭੁੱਲਰ ਨੇ ਐਤਵਾਰ ਨੂੰ ਆਖ਼ਰੀ ਦੌਰ 'ਚ ਦੋ ਅੰਡਰ 69 ਦਾ ਕਾਰਡ ਖੇਡਿਆ ਜਿਸ ਨਾਲ ਉਨ੍ਹਾਂ ਦਾ ਕੁਲ ਸਕੋਰ 14 ਅੰਡਰ ਦਾ ਰਿਹਾ। ਇਟਲੀ ਦੇ ਗੁਈਡੋ ਮਾਗਲਿਓਜੀ 16 ਅੰਡਰ ਦੇ ਸਕੋਰ ਦੇ ਨਾਲ ਇਸ ਦੇ ਜੇਤੂ ਬਣੇ। ਕੱਟ ਹਾਸਲ ਕਰਨ ਵਾਲੇ ਹੋਰਨਾਂ ਭਾਰਤੀਆਂ 'ਚ ਐੱਸ. ਚਿੱਕਾਰੰਗੱਪਾ ਸਾਂਝੇ 17ਵੇਂ ਅਤੇ ਖਾਲਿਨ ਜੋਸ਼ੀ ਸਾਂਝੇ 35ਵੇਂ ਸਥਾਨ 'ਤੇ ਰਹੇ।