4 ਵਨ ਡੇ ਦਾ ਬੈਨ ਲੱਗਣ ਤੋਂ ਬਾਅਦ ਗੈਬ੍ਰੀਏਲ ਨੇ ਮੰਗੀ ਮੁਆਫੀ

02/14/2019 10:19:15 PM

ਗ੍ਰਾਸ ਆਈਲੇਟ- ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਨਨ ਗੈਬ੍ਰੀਏਲ ਨੇ ਇੰਗਲੈਂਡ ਵਿਰੁੱਧ ਸੇਂਟ ਲੂਸੀਆ ਵਿਚ ਖੇਡੇ ਗਏ ਤੀਜੇ ਤੇ ਆਖਰੀ ਟੈਸਟ ਮੈਚ ਦੌਰਾਨ ਇੰਗਲੈਂਡ ਦੇ ਕਪਤਾਨ ਜੋ ਰੂਟ 'ਤੇ ਕੀਤੀ ਗਈ ਸਮਲਿੰਗੀ ਟਿੱਪਣੀ ਲਈ ਬਿਨਾਂ ਸ਼ਰਤ ਮੁਆਫੀ ਮੰਗੀ ਹੈ। ਗੈਬ੍ਰੀਏਲ 'ਤੇ ਇਸ ਟਿੱਪਣੀ ਕਾਰਨ ਚਾਰ ਵਨ ਡੇ ਮੈਚਾਂ ਦੀ ਪਾਬੰਦੀ ਲਾ ਦਿੱਤੀ ਗਈ ਹੈ।
ਗੈਬ੍ਰੀਏਲ ਨੇ ਪਾਬੰਦੀ ਲੱਗਣ ਤੋਂ ਬਾਅਦ ਇਕ ਬਿਆਨ ਜਾਰੀ ਕਰਕੇ ਕਿਹਾ, ''ਸਾਡੇ ਵਿਚਾਲੇ ਬਹਿਸਬਾਜ਼ੀ ਉਸ ਸਮੇਂ ਹੋਈ, ਜਦੋਂ ਮੈਚ ਫਸਿਆ ਹੋਇਆ ਸੀ। ਜਦੋਂ ਮੈਂ ਗੇਂਦਬਾਜ਼ੀ ਕਰਨ ਲਈ ਜਾ ਰਿਹਾ ਸੀ, ਉਦੋਂ ਰੂਟ ਮੈਨੂੰ ਲਗਾਤਾਰ ਦੇਖ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਦੇਖ ਕੇ ਹੱਸ ਕਿਉਂ ਰਿਹਾ,  ਕੀ ਤੈਨੂੰ ਮੁੰਡੇ ਪਸੰਦ ਹਨ, ਹਾਲਾਂਕਿ ਇਹ ਸਭ ਸਟੰਪਸ ਮਾਈਕ ਵਿਚ ਰਿਕਾਰਡ ਨਹੀਂ ਹੋਇਆ।''


Related News