‘ਗਾ, ਸਵਿਆਤੇਕ, ਸਬਾਲੇਂਕਾ ਈਸਟਬੋਰਨ ਟੂਰਨਾਮੈਂਟ ’ਚ ਜਿੱਤੀ, ਪਲਿਸਕੋਵਾ ਬਾਹਰ’
Wednesday, Jun 23, 2021 - 10:02 PM (IST)

ਈਸਟਬੋਰਨ- ਚੌਥਾ ਦਰਜਾ ਪ੍ਰਾਪਤ ਇਗਾ ਸਵਿਆਤੇਕ ਨੇ ਹੀਥਰ ਵਾਟਸਨ ਨੂੰ 3 ਸੈਟਾਂ ’ਚ ਹਰਾ ਕੇ ਵਾਈਕਿੰਗ ਇੰਟਰਨੈਸ਼ਨਲ ਈਸਟਬੋਰਨ ਟੈਨਿਸ ਟੂਰਨਾਮੈਂਟ ’ਚ ਘਾਹ ਦੇ ਕੋਰਟ ਦੇ ਮੁੱਖ ਡਰਾਅ ’ਚ ਪਹਿਲੀ ਜਿੱਤ ਦਰਜ ਕੀਤੀ। ਸਵਿਆਤੇਕ ਨੇ ਵਿੰਬਲਡਨ ਦੀ ਤਿਆਰੀ ਲਈ ਮਹੱਤਵਪੂਰਣ ਇਸ ਟੂਰਨਾਮੈਂਟ ’ਚ 6-3, 6-7, 7-5 ਨਾਲ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਯੂਰੋ-2020 : ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ
ਪਿਛਲੇ ਚੈਂਪੀਅਨ ਕੈਰੋਲਿਨਾ ਪਲਿਸਕੋਵਾ ਹਾਲਾਂਕਿ ਇਟਲੀ ਦੀ ਕੁਆਲੀਫਾਇਰ ਕਾਮਿਲਾ ਜਿਓਰਜੀ ਤੋਂ 6-2, 2-6, 2-6 ਨਾਲ ਹਾਰ ਗਈ। ਟਾਪ ਦਰਜਾ ਪ੍ਰਾਪਤ ਏਰਿਨਾ ਸਬਾਲੇਂਕਾ ਨੇ ਬਰਨਾਰਡਾ ਪੇਰਾ ਨੂੰ 6-3, 6-4 ਨਾਲ ਹਰਾਇਆ। ਕੋਕੋ ਗਾ ਨੇ 7ਵਾਂ ਦਰਜਾ ਪ੍ਰਾਪਤ ਏਲਿਸੇ ਮਰਟੇਂਸ ਨੂੰ 0-6, 7-6, 7-5 ਨਾਲ ਹਰਾਇਆ। ਦੂਜਾ ਦਰਜਾ ਪ੍ਰਾਪਤ ਏਲਿਨਾ ਸਵਿਤੋਲਿਨਾ ਨੇ ਫਰੈਂਚ ਓਪਨ ਕੁਆਰਟਰ ਫਾਈਨਲ ਤੱਕ ਪਹੁੰਚੀ ਪਾਊਲਾ ਬੇਡੋਸਾ ਨੂੰ 4-6, 6-1, 7-6 ਨਾਲ ਮਾਤ ਦਿੱਤੀ। ਹੁਣ ਉਸ ਦਾ ਸਾਹਮਣਾ ਏਲੇਨਾ ਰਿਬਾਕਿਨਾ ਨਾਲ ਹੋਵੇਗਾ, ਜਿਸ ਨੇ ਬ੍ਰਿਟੇਨ ਦੀ ਹੈਰੀਅਟ ਡਾਰਟ ਨੂੰ 6-2, 6-7, 6-4 ਨਾਲ ਮਾਤ ਦਿੱਤੀ। ਤੀਜਾ ਦਰਜਾ ਪ੍ਰਾਪਤ ਬਿਆਂਕਾ ਆਂਦਰਿਸਕੂ ਨੇ ਅਮਰੀਕੀ ਕੁਆਲੀਫਾਇਰ ਕ੍ਰਿਸਟੀਨਾ ਮੈਕੇਲ ਨੂੰ 6-4, 2-6, 6-2 ਨਾਲ ਹਾਰ ਦਿੱਤੀ। ਪੁਰਸ਼ ਵਰਗ ’ਚ ਬ੍ਰਿਟੇਨ ਦੇ ਲਿਆਮ ਬਰਾਡੀ ਨੇ ਫਰਾਂਸਿਸ ਟਿਆਫੋ ਨੂੰ 6-3, 7-6 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਆਸਟਰੇਲੀਆ ਦੇ ਏਲੇਕਸ ਡੀ ਮਿਨਾਊਰ ਨਾਲ ਹੋਵੇਗਾ।
ਇਹ ਖ਼ਬਰ ਪੜ੍ਹੋ- ਏਸ਼ੇਜ ’ਚ ਪਰਿਵਾਰ ਨਾਲ ਨਹੀਂ ਲਿਜਾਣ ਦੀ ਸੰਭਾਵਨਾ ’ਤੇ ਵਰ੍ਹੇ ਵਾਨ, ਪੀਟਰਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।