ਫੁਗਲਾਣਾ ਦਾ 16ਵਾਂ ਕਬੱਡੀ ਵਰਲਡ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ

Wednesday, Feb 27, 2019 - 02:30 AM (IST)

ਫੁਗਲਾਣਾ ਦਾ 16ਵਾਂ ਕਬੱਡੀ ਵਰਲਡ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ

ਮੇਹਟੀਆਣਾ (ਸੰਜੀਵ)- ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਫੁਗਲਾਣਾ ਵੱਲੋਂ ਪ੍ਰਵਾਸੀ ਭਾਰਤੀਆਂ, ਪਿੰਡ ਦੀ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 16ਵਾਂ ਕਬੱਡੀ ਵਰਲਡ ਕੱਪ ਪਿੰਡ ਫੁਗਲਾਣਾ ਦੀ ਗਰਾਊਂਡ 'ਚ ਕਰਵਾਇਆ ਗਿਆ। ਜਿਸ ਦੌਰਾਨ ਪੇਂਡੂ ਓਪਨ ਦੀਆਂ 8 ਟੀਮਾਂ ਤੇ ਵਰਲਡ ਕੱਪ ਓਪਨ ਕਲੱਬ ਦੀਆਂ 6 ਟੀਮਾਂ ਨੇ ਭਾਗ ਲਿਆ। ਵਰਲਡ ਕੱਪ ਦੌਰਾਨ ਡਾ. ਜਤਿੰਦਰ ਕੁਮਾਰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਸੋਹਣ ਸਿੰਘ ਠੰਡਲ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਫੁਗਲਾਣਾ ਨੇ ਨੌਜਵਾਨਾਂ ਨੂੰ ਖੇਡਾਂ 'ਚ ਭਾਗ ਲੈਣ ਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਕਲੱਬ ਪ੍ਰਧਾਨ ਤੇ ਕੁਲਦੀਪ ਸਿੰਘ ਸਹੋਤਾ ਨੇ ਇਸ ਵਰਲਡ ਕੱਪ ਲਈ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਵਰਲਡ ਕੱਪ ਦੌਰਾਨ ਵਿਧਾਇਕ ਡਾ. ਰਾਜ ਕੁਮਾਰ ਦੇ ਭਰਾ ਡਾ. ਜਤਿੰਦਰ ਕੁਮਾਰ ਨੇ ਜੇਤੂ ਤੇ ਉਪ ਜੇਤੂ ਟੀਮਾਂ ਵਿਚਾਲੇ ਇਨਾਮਾਂ ਦੀ ਵੰਡ ਕੀਤੀ। ਜੇਤੂ ਤੇ ਉਪ ਜੇਤੂ ਟੀਮਾਂ ਨੂੰ ਟਰਾਫੀਆਂ ਦੇ ਨਾਲ 6 ਲੱਖ ਦੇ ਨਕਦ ਇਨਾਮ ਦਿੱਤੇ ਗਏ। 

PunjabKesari
ਇਸ ਮੌਕੇ ਵਿਪਨ ਠਾਕੁਰ, ਕੁਲਦੀਪ ਸਿੰਘ ਸਹੋਤਾ, ਪਰਮਜੀਤ ਸਿੰਘ ਢਿੱਲੋਂ, ਐਡਵੋਕੇਟ ਬਲਦੇਵ ਸਿੰਘ, ਬਲਜੀਤ ਸਿੰਘ ਧਾਮੀ, ਗੁਰਮੇਲ ਸਿੰਘ ਗੋਲੀ, ਮੰਨਾ ਮਿਨਹਾਸ, ਹਰਜਿੰਦਰ ਸਿੰਘ ਕੈਨੇਡਾ, ਬਲਵਿੰਦਰ ਸਿੰਘ ਤੇ ਸੁਰਿੰਦਰ ਕੌਰ ਅਮਰੀਕਾ, ਅਮਰਜੀਤ ਕੁੱਕੀ ਬਾਦਸ਼ਾਹ, ਸੁਖਵੀਰ ਢਿੱਲੋਂ, ਬੌਬੀ ਬਾਂਸਲ, ਵਿਜੇ ਮੋਹਨ, ਦੀਪੂ ਮਿਨਹਾਸ, ਰਾਜਵੀਰ ਸਿੰਘ, ਪੱਪੂ ਬਾਂਸਲ, ਰਸ਼ਪਾਲ ਸਿੰਘ, ਅਵਤਾਰ ਸਿੰਘ ਮਿੱਠੂ, ਰਣਜੀਤ ਸਿੰਘ ਫੌਜੀ, ਸੋਨੂੰ ਟੇਲਰ ਆਦਿ ਹਾਜ਼ਰ ਸਨ। ਵਰਲਡ ਕੱਪ ਦੇ ਆਖਰ 'ਚ ਪ੍ਰਸਿੱਧ ਕਲਾਕਾਰ ਆਤਮਾ ਸਿੰਘ ਤੇ ਅਮਨ ਰੋਜ਼ੀ ਦੋਗਾਣਾ ਜੋੜੀ ਤੇ ਮਿਸ ਚੰਨ ਕੌਰ ਨੇ ਖੁੱਲ੍ਹੇ ਅਖਾੜੇ 'ਚ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਖੇਡੇ ਗਏ ਮੈਚਾਂ ਦਾ ਵੇਰਵਾ
ਇਸ ਵਰਲਡ ਕੱਪ ਦੇ ਆਖਰੀ ਦਿਨ ਸ੍ਰੀ ਆਨੰਦਪੁਰ ਸਾਹਿਬ, ਜਲੰਧਰ, ਮੋਗਾ, ਕਪੂਰਥਲਾ, ਅੰਬੀ ਹਠੂਰ ਤੇ ਬਾਘਾ ਪੁਰਾਣਾ ਦੀਆਂ ਓਪਨ ਕਲੱਬ ਦੀਆਂ ਟੀਮਾਂ ਨੇ ਹਿੱਸਾ ਲਿਆ। ਆਖਰੀ ਦਿਨ ਫਾਇਨਲ  ਮੁਕਾਬਲਾ ਚੜ੍ਹਦੀ ਕਲਾਂ ਸਪੋਰਟਸ ਕਲੱਬ ਜਲੰਧਰ ਤੇ ਜੰਗ ਸਪੋਰਟਸ ਕਲੱਬ ਬਾਘਾ ਪੁਰਾਣਾ ਵਿਚਕਾਰ ਖੇਡਿਆ ਗਿਆ, ਜਿਸ 'ਚ ਚੜ੍ਹਦੀ ਕਲਾ ਸਪੋਰਟਸ ਕਲੱਬ ਜਲੰਧਰ ਜੇਤੂ ਰਿਹਾ। ਇਸ ਮੌਕੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਗਿਆ।


author

Gurdeep Singh

Content Editor

Related News