ਧੋਨੀ ਨੂੰ ਬੈਨ ਕਰਨ ਨੂੰ ਲੈ ਕੇ ਵਾਰਨਰ ਦੇ ਨਾਟ ਆਉਟ ਤੱਕ, ਜਾਣੋਂ IPL 2020 ਦੇ 5 ਵੱਡੇ ਵਿਵਾਦ

Wednesday, Nov 11, 2020 - 09:16 PM (IST)

ਧੋਨੀ ਨੂੰ ਬੈਨ ਕਰਨ ਨੂੰ ਲੈ ਕੇ ਵਾਰਨਰ ਦੇ ਨਾਟ ਆਉਟ ਤੱਕ, ਜਾਣੋਂ IPL 2020 ਦੇ 5 ਵੱਡੇ ਵਿਵਾਦ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) 2020 ਦੇ ਫਾਈਨਲ 'ਚ ਮੁੰਬਈ ਇੰਡੀਅਨਸ ਨੇ ਦਿੱਲੀ ਕੈਪੀਟਲਸ ਨੂੰ ਹਰਾ ਕੇ ਰਿਕਾਰਡ 5ਵੀਂ ਵਾਰ ਖ਼ਿਤਾਬ ਆਪਣੇ ਨਾਮ ਕੀਤਾ। ਸੰਸਾਰ ਦੀ ਇਸ ਸਭ ਤੋਂ ਵੱਡੀ ਟੀ-20 ਲੀਗ 'ਚ ਜਿੱਥੇ ਬਹੁਤ ਸਾਰੇ ਅਜਿਹੇ ਵਾਕ ਦੇਖਣ ਨੂੰ ਮਿਲਦੇ ਹਨ ਜੋ ਦਿਲ ਛੋਹ ਲੈਂਦੇ ਹਨ। ਉਥੇ ਹੀ ਹਰ ਵਾਰ ਵਿਵਾਦ ਵੀ ਸਾਹਮਣੇ ਆਉਂਦੇ ਹਨ ਜੋ ਕਾਫ਼ੀ ਚਰਚਾ 'ਚ ਰਹਿੰਦੇ ਹਨ। ਆਓ ਜੀ ਜਾਣਦੇ ਹਾਂ ਆਈ.ਪੀ.ਐੱਲ. 2020 ਦੇ ਪੰਜ ਸਭ ਤੋਂ ਵੱਡੇ ਵਿਵਾਦ-

  1. ਡੀ.ਆਰ.ਐੱਸ 'ਤੇ ਕਈ ਵਾਰ ਵਿਵਾਦ ਹੋ ਚੁੱਕਾ ਹੈ ਅਤੇ ਆਈ.ਪੀ.ਐੱਲ. 2020 'ਚ ਇਹ ਦੇਖਣ ਨੂੰ ਮਿਲਿਆ। ਐਲੀਮਿਨੇਟਰ ਮੈਚ 'ਚ ਆਰ.ਸੀ.ਬੀ. ਖ਼ਿਲਾਫ ਸਨਰਾਈਜ਼ਰਸ ਦੇ ਕਪਤਾਨ ਡੇਵਿਡ ਵਾਰਨਰ ਨੂੰ ਵਿਕਟ ਦੇ ਪਿੱਛੇ ਕੈਚ ਆਉਟ ਦਿੱਤਾ ਗਿਆ। ਮੈਦਾਨੀ ਅੰਪਾਇਰ ਨੇ ਇਸ ਨੂੰ ਨਾਟ ਆਉਟ ਦਿੱਤਾ ਸੀ ਜਿਸ ਤੋਂ ਬਾਅਦ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਰਿਵਿਊ ਲਿਆ ਅਤੇ ਗੇਂਦ ਨੇ ਵਾਰਨਰ ਦੇ ਗਲਵਸ ਨੂੰ ਛੋਹਿਆ ਸੀ। ਕਮੈਂਟੇਟਰਾਂ ਨੇ ਵੀ ਇਸ ਨੂੰ ਗਲਤ ਫੈਸਲਾ ਕਰਾਰ ਦਿੱਤਾ ਸੀ।
  2. ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡੇ ਗਏ ਇੱਕ ਮੈਚ 'ਚ ਕ੍ਰਿਸ ਜੋਰਡਨ ਨੇ ਕਗਿਸੋ ਰਬਾਡਾ ਦੇ 19ਵੇਂ ਓਵਰ 'ਚ ਇੱਕ ਦੌੜ ਪੂਰਾ ਨਹੀਂ ਕੀਤਾ ਸੀ। ਹਾਲਾਂਕਿ ਟੀ.ਵੀ. ਫੁਟੇਜ 'ਚ ਪਤਾ ਲੱਗਾ ਸੀ ਕਿ ਪਹਿਲਾ ਦੌੜਾਂ ਲੈਂਦੇ ਸਮੇਂ ਉਨ੍ਹਾਂ ਦਾ ਬੱਲਾ ਕ੍ਰੀਜ਼ ਦੇ ਅੰਦਰ ਸੀ ਪਰ ਇਸ ਗਲਤੀ ਦੀ ਵਜ੍ਹਾ ਨਾਲ ਕਿੰਗਸ ਇਲੈਵਨ ਜਿੱਤ ਨਹੀਂ ਪਾਈ ਸੀ ਅਤੇ ਮੈਚ ਦਾ ਫੈਸਲਾ ਸੁਪਰ ਓਵਰ 'ਚ ਹੋਇਆ ਸੀ। 
  3. ਚੇਨਈ ਸੁਪਰ ਕਿੰਗਜ਼ ਖ਼ਿਲਾਫ ਮੈਚ ਦੌਰਾਨ 18ਵੇਂ ਓਵਰ 'ਚ ਜਦੋਂ ਟਾਮ ਕੱਰਨ ਐਲ.ਬੀ.ਡਬਲਿਊ. ਆਉਟ ਦਿੱਤਾ ਗਿਆ ਤਾਂ ਉਨ੍ਹਾਂ ਨੇ ਇਸ 'ਤੇ ਇਤਰਾਜ਼ ਜ਼ਾਹਿਰ ਕੀਤਾ। ਉਹ ਰਿਵਿਊ ਵੀ ਲੈਣਾ ਚਾਹੁੰਦੇ ਸਨ ਪਰ ਰਾਜਸਥਾਨ ਕੋਲ ਰਿਵਿਊ ਨਹੀਂ ਬਚਿਆ ਸੀ ਜਿਸ ਕਾਰਣ ਮਹਿੰਦਰ ਸਿੰਘ ਧੋਨੀ ਨੇ ਦਖਲ ਦਿੰਦੇ ਹੋਏ ਕਿਹਾ ਕਿ ਇਸ ਫ਼ੈਸਲੇ ਨੂੰ ਰਿਵਿਊ ਕਿਵੇਂ ਕੀਤਾ ਜਾ ਸਕਦਾ ਹੈ। ਹਾਲਾਂਕਿ ਬਾਅਦ 'ਚ ਥਰਡ ਅੰਪਾਇਰ ਨੇ ਰਿਵਿਊ ਲਿਆ ਅਤੇ ਕਰਨ ਆਉਟ ਨੂੰ ਆਉਟ ਨਾ ਪਾ ਕੇ ਦੁਬਾਰਾ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ।
  4. ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ ਰਾਇਲ ਚੈਲੇਂਜਰਸ ਦੇ ਖ਼ਰਾਬ ਪ੍ਰਦਰਸ਼ਨ 'ਤੇ ਪ੍ਰਸਿੱਧ ਕ੍ਰਿਕਟਰ ਸੁਨੀਲ ਗਾਵਸਕਰ ਨੇ ਕੁਮੈਂਟਰੀ ਦੌਰਾਨ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ 'ਤੇ ਟਿੱਪਣੀ ਕੀਤੀ। ਇਸ 'ਤੇ ਅਨੁਸ਼ਕਾ ਨੇ ਟਵਿੱਟਰ 'ਤੇ ਗਾਵਸਕਰ ਨੂੰ ਛਾੜ ਪਾਈ ਸੀ। ਹਾਲਾਂਕਿ ਗਾਵਸਕਰ ਨੇ ਇਸ 'ਤੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ, ਉਨ੍ਹਾਂ ਦਾ ਕਹਿਣ ਦਾ ਉਹ ਮਤਲੱਬ ਨਹੀਂ ਸੀ ਜੋ ਸਮਝਿਆ ਗਿਆ।
  5. ਸੀ.ਐੱਸ.ਕੇ. ਖ਼ਿਲਾਫ ਸਨਰਾਈਜ਼ਰਸ ਹੈਦਰਾਬਾਦ ਟੀਚੇ ਦਾ ਪਿੱਛਾ ਕਰ ਰਹੀ ਸੀ ਅਤੇ 19ਵੇਂ ਓਵਰ 'ਚ ਪਾਲ ਰੇਫਲ ਨੇ ਸ਼ਾਰਦੁਲ ਠਾਕੁਰ ਦੀ ਇੱਕ ਗੇਂਦ ਨੂੰ ਵਾਇਡ ਦਿੱਤਾ। ਇਸ 'ਤੇ ਸੀ.ਐੱਸ.ਕੇ. ਦੇ ਕਪਤਾਨ ਧੋਨੀ ਨੇ ਪ੍ਰਤੀਰੋਧ ਕੀਤਾ ਅਤੇ ਅੰਪਾਇਰ ਨੇ ਡਰ ਦੇ ਮਾਰੇ ਫੈਸਲਾ ਬਦਲ ਲਿਆ। ਸਨਰਾਈਜ਼ਰਸ ਇਸ ਮੈਚ 'ਚ ਭਾਵੇ ਜਿੱਤ ਗਈ ਪਰ ਉਹ ਗੇਂਦ ਵਾਈਡ ਹੀ ਸੀ ਜਿਸ ਕਾਰਨ ਧੋਨੀ ਦੀ ਕਾਫ਼ੀ ਨਿੰਦਾ ਹੋਈ ਸੀ ਅਤੇ ਸੀ.ਐੱਸ.ਕੇ. ਨੂੰ ਬੈਕ ਤੱਕ ਕਰਨ ਦੀ ਗੱਲ ਹੋਣ ਲੱਗੀ ਸੀ। ਇਸ ਤੋਂ ਪਹਿਲਾਂ ਸਾਲ 2019 'ਚ ਵੀ ਧੋਨੀ ਨੇ ਅੰਪਾਇਰ ਦੇ ਫੈਸਲੇ 'ਚ ਦਖਲ ਦਿੱਤਾ ਸੀ ਅਤੇ ਮੈਦਾਨ 'ਚ ਆ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੈਨ ਕਰਨ ਦੀ ਗੱਲ ਕੀਤੀ ਗਈ ਸੀ।

author

Inder Prajapati

Content Editor

Related News