ਬਲਬੀਰ ਸਿੰਘ ਸੀਨੀਅਰ ਤੋਂ ਲੈ ਕੇ ਨੀਰਜ ਚੋਪੜਾ ਤੱਕ, ਭਾਰਤ ਲਈ ਖ਼ਾਸ ਹੈ 24 ਜੁਲਾਈ ਦਾ ਦਿਨ
Sunday, Jul 24, 2022 - 04:41 PM (IST)
ਨਵੀਂ ਦਿੱਲੀ : ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ 1952 ’ਚ ਹੇਲਸਿੰਕੀ ’ਚ ਪੰਜ ਗੋਲ ਕਰਨ ਦੇ ਰਿਕਾਰਡ ਤੋਂ ਲੈ ਕੇ ਟੋਕੀਓ 2021 ’ਚ ਮੀਰਾਬਾਈ ਦੇ ਇਤਿਹਾਸਕ ਓਲੰਪਿਕ ਚਾਂਦੀ ਅਤੇ ਯੂਜੀਨ ’ਚ ਨੀਰਜ ਚੋਪੜਾ ਦੇ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦੇ ਤਮਗੇ ਤੱਕ, 24 ਜੁਲਾਈ ਦੀ ਤਾਰੀਖ਼ ਭਾਰਤੀ ਖੇਡਾਂ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਦਰਜ ਹੋ ਗਈ ਹੈ।
ਇਹ ਖਬਰ ਵੀ ਪੜ੍ਹੋ : ਲੁਧਿਆਣਾ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, ਨੌਜਵਾਨ ਦੀ ਦਰਦਨਾਕ ਮੌਤ
ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਅਮਰੀਕਾ ਦੇ ਯੂਜੀਨ ’ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਪਹਿਲੀ ਵਾਰ ਭਾਰਤ ਨੂੰ ਚਾਂਦੀ ਤਮਗਾ ਦਿਵਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ 2003 ’ਚ ਅੰਜੂ ਬੌਬੀ ਜਾਰਜ ਨੇ ਪੈਰਿਸ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਲੰਬੀ ਛਾਲ ਦਾ ਕਾਂਸੀ ਤਮਗਾ ਜਿੱਤਿਆ ਸੀ। ਹੇਲਸਿੰਕੀ ’ਚ 1952 ਦੀਆਂ ਓਲੰਪਿਕ ਖੇਡਾਂ ’ਚ 24 ਜੁਲਾਈ ਦੇ ਦਿਨ ਹੀ ਭਾਰਤੀ ਪੁਰਸ਼ ਹਾਕੀ ਟੀਮ ਨੇ ਨੀਦਰਲੈਂਡ ਨੂੰ 6-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਇਸ ਜਿੱਤ ਦੇ ਸੂਤਰਧਾਰ ਬਲਬੀਰ ਸਿੰਘ ਸੀਨੀਅਰ ਨੇ ਪੰਜ ਗੋਲ ਕੀਤੇ ਸਨ ਅਤੇ ਓਲੰਪਿਕ ਹਾਕੀ ਫਾਈਨਲ ’ਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ 70 ਸਾਲਾਂ ਬਾਅਦ ਵੀ ਅੱਜ ਤਕ ਉਨ੍ਹਾਂ ਦੇ ਨਾਂ ਹੈ।
ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਲਈ ਜਾਰੀ ਨੋਟੀਫਿਕੇਸ਼ਨ ਨੂੰ ਲੈ ਕੇ ਅਕਾਲੀ ਦਲ ਨੇ ਮਾਨ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਭਾਰਤ ਨੇ ਓਲੰਪਿਕ ਪੁਰਸ਼ ਹਾਕੀ ’ਚ ਅੱਠ ਵਾਰ (1928 ਤੋਂ 1936 ਆਜ਼ਾਦੀ ਤੋਂ ਪਹਿਲਾਂ ਤਿੰਨ ਵਾਰ, 1948, 1952, 1956, 1964 ਅਤੇ 1980) ’ਚ ਸੋਨ ਤਮਗੇ ਜਿੱਤੇ ਹਨ। 24 ਜੁਲਾਈ ਓਲੰਪਿਕ ’ਚ ਇਕ ਵਾਰ ਫਿਰ ਭਾਰਤ ਲਈ ਖੁਸ਼ਕਿਸਮਤ ਤਾਰੀਖ਼ ਰਹੀ। ਇਸੇ ਦਿਨ 2021 ’ਚ ਟੋਕੀਓ ਓਲੰਪਿਕ ’ਚ ਮੁਕਾਬਲੇ ਦੇ ਪਹਿਲੇ ਹੀ ਦਿਨ ਸਾਈਖੋਮ ਮੀਰਾਬਾਈ ਚਾਨੂ ਨੇ ਔਰਤਾਂ ਦੇ 49 ਕਿਲੋਗ੍ਰਾਮ ਵੇਟਲਿਫਟਿੰਗ ਵਰਗ ’ਚ ਚਾਂਦੀ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ ਸੀ। ਉਹ ਓਲੰਪਿਕ ’ਚ ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੇਟਲਿਫਟਰ ਬਣੀ।