ਫ੍ਰਿਟਜ਼ ਨੇ ਜਵੇਰੇਵ ਨੂੰ ਹਰਾਇਆ, ਅਮਰੀਕਾ ਨੇ ਜਰਮਨੀ ’ਤੇ ਬੜ੍ਹਤ ਬਣਾਈ

Tuesday, Jan 03, 2023 - 01:38 PM (IST)

ਫ੍ਰਿਟਜ਼ ਨੇ ਜਵੇਰੇਵ ਨੂੰ ਹਰਾਇਆ, ਅਮਰੀਕਾ ਨੇ ਜਰਮਨੀ ’ਤੇ ਬੜ੍ਹਤ ਬਣਾਈ

ਸਿਡਨੀ– ਟੇਲਰ ਫ੍ਰਿਟਜ਼ ਨੇ ਆਪਣੀ ਸ਼ਾਨਦਾਰ ਸਰਵਿਸ ਦੇ ਦਮ ’ਤੇ ਅਲੈਗਜ਼ੈਂਡਰ ਜਵੇਰੇਵ ਨੂੰ 6-1, 6-4 ਨਾਲ ਹਰਾਇਆ, ਜਿਸ ਨਾਲ ਅਮਰੀਕਾ ਸੋਮਵਾਰ ਨੂੰ ਇੱਥੇ ਯੂਨਾਈਟਿਡ ਕੱਪ ਮਿਕਸਡ ਟੈਨਿਸ ਟੀਮ ਚੈਂਪੀਅਨਸ਼ਿਪ ਵਿਚ ਜਰਮਨੀ ’ਤੇ ਸ਼ੁਰੂਆਤੀ ਬੜ੍ਹਤ ਹਾਸਲ ਕਰਨ ਵਿਚ ਸਫਲ ਰਿਹਾ ਹੈ। ਨੌਵੀਂ ਰੈਂਕਿੰਗ ਦੇ ਫ੍ਰਿਟਜ਼ ਨੇ ਪਹਿਲੀ ਸਰਵਿਸ ’ਤੇ 96 ਫੀਸਦੀ ਅੰਕ ਹਾਸਲ ਕੀਤੇ, ਜਿਸ ਨਾਲ ਉਹ ਇਸ ਮੁਕਾਬਲੇ ਨੂੰ 64 ਮਿੰਟਾਂ ਵਿਚ ਜਿੱਤਣ ਵਿਚ ਸਫਲ ਰਿਹਾ। 12ਵੀਂ ਰੈਂਕਿੰਗ ਦੇ ਜਵੇਰੇਵ ਕੋਲ ਫ੍ਰਿਟਜ਼ ਦੀ ਦਮਦਾਰ ਸਰਵਿਸ ਦਾ ਕੋਈ ਜਵਾਬ ਨਹੀਂ ਸੀ। ਜੇਕਰ ਅਮਰੀਕਾ ਇਸ ਮੁਕਾਬਲੇ ਵਿਚ ਜਰਮਨੀ ਨੂੰ ਹਰਾ ਦਿੰਦਾ ਹੈ ਜਾਂ ਫਿਰ 2-3 ਦੇ ਫਰਕ ਨਾਲ ਹਰਾਉਂਦਾ ਹੈ ਤਾਂ ਉਹ ਗਰੁੱਪ-ਸੀ ਤੋਂ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਵੇਗਾ।


author

Tarsem Singh

Content Editor

Related News