ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ : ਕਸ਼ਯਪ ਸਣੇ ਇਹ ਖਿਡਾਰੀ ਦੂਜੇ ਰਾਊਂਡ ''ਚੋਂ ਬਾਹਰ

10/23/2019 6:56:31 PM

ਪੈਰਿਸ : ਭਾਰਤ ਦੇ ਪਰੂਪੱਲੀ ਕਸ਼ਯਪ, ਕਿਦਾਂਬੀ ਸ਼੍ਰੀਕਾਂਤ ਅਤੇ ਸਮੀਰ ਵਰਮਾ ਦਾ ਇੱਥੇ ਚਲ ਰਹੇ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਹੀ ਹਾਰ ਦੇ ਨਾਲ ਸਫਰ ਖਤਮ ਹੋ ਗਿਆ। ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿਚ 26ਵੀਂ ਰੈਂਕਿੰਗ ਦੇ ਖਿਡਾਰੀ ਕਸ਼ਯਪ ਨੂੰ ਨੌਂਵੀ ਰੈਂਕਿੰਗ ਦੇ ਹਾਂਗਕਾਂਗ ਦੇ ਐੱਨ. ਜੀ. ਦਾ ਲੋਂਗ ਏਂਗਸ ਦੇ ਹੱਥੋਂ ਕਰੀਅਰ ਦੇ ਪਹਿਲੇ ਹੀ ਮੁਕਾਬਲੇ ਵਿਚ 11-21, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 10ਵੀਂ ਰੈਂਕਕਿੰਗ ਦੇ ਸ਼੍ਰੀਕਾਂਤ ਨੂੰ ਦੂਜੀ ਰੈਂਕਿੰਗ ਦੇ ਚੀਨੀ ਤਾਈਪੇ ਦੇ ਚੂ ਤਿਏਨ ਚੇਨ ਦੀ ਮੁਸ਼ਕਲਿ ਚੁਣੌਤੀ ਦਾ ਸਾਹਮਣਾ ਕਰਨਾ ਪੈ ਗਿਆ। ਹਾਲਾਂਕਿ ਭਾਰਤੀ ਖਿਡਾਰੀ ਨੇ 3 ਸੈੱਟਾਂ ਤਕ ਸੰਘਰਸ਼ ਕੀਤਾ ਪਰ 55 ਮਿੰਟ ਵਿਚ ਉਸਦੀ ਚੁਣੌਤੀ 15-21, 21-7, 21-14 ਨਾਲ ਖਤਮ ਹੋ ਗਈ।

ਹੋਰਾਂ ਭਾਰਤੀਆਂ ਵਿਚ ਸਮੀਰ ਨੇ ਵੀ ਜਾਪਾਨ ਦੇ ਕੇਂਤਾ ਨਿਸ਼ਿਮੋਤਾ ਖਿਲਾਫ 1 ਘੰਟੇ 24 ਮਿੰਟ ਤਕ ਸੰਘਰਸ਼ ਕੀਤਾ ਪਰ ਉਸ ਨੂੰ 20-22, 21-18, 21-18 ਨਾਲ ਹਾਰ ਝਲਣੀ ਪਈ। ਮਿਕਸਡ ਡਬਲਜ਼ ਵਿਚ ਵੀ ਭਾਰਤ ਦੇ ਹੱਥੋਂ ਨਿਰਾਸ਼ਾ ਅਤੇ ਸਾਤਵਿਕਸੇਰਾਜ ਰੈਂਕੀਰੈੱਡੀ, ਅਸ਼ਵਨੀ ਪੋਨੱਪਾ ਦੀ ਜੋੜੀ ਨੂੰ ਚੌਥਾ ਦਰਜਾ ਚੀਨੀ ਤਾਈਪੇ ਦੇ ਸਿਯੋ ਸਿਯੁੰਗ ਅਤੇ ਚਾਈ ਯੁਜੁੰਗ ਦੀ ਜੋੜੀ ਹੱਥੋਂ ਲਗਾਤਾਰ ਸੈੱਟਾਂ ਵਿਚ 17-21, 18-21 ਨਾਲ ਹਾਰ ਝਲਣੀ ਪਈ।


Related News