ਫ੍ਰੈਂਚ ਗੋਲਫਰ ਐਲੇਕਸ ਲੇਵੀ ਨੇ ਸੈਲਟਿਕ ਕਲਾਸਿਕ ਤੋਂ ਹਟਣ ਦਾ ਕੀਤਾ ਫੈਸਲਾ

Thursday, Aug 13, 2020 - 10:46 PM (IST)

ਫ੍ਰੈਂਚ ਗੋਲਫਰ ਐਲੇਕਸ ਲੇਵੀ ਨੇ ਸੈਲਟਿਕ ਕਲਾਸਿਕ ਤੋਂ ਹਟਣ ਦਾ ਕੀਤਾ ਫੈਸਲਾ

ਨਵੀਂ ਦਿੱਲੀ- ਫਰਾਂਸ ਦੇ ਗੋਲਫਰ ਐਲੇਕਸ ਲੇਵੀ ਨੇ ਸਾਵਧਾਨੀ ਦੇ ਤੌਰ 'ਤੇ ਸੈਲਟਿਕ ਕਲਾਸਿਕ ਗੋਲਫ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ। ਯੂਰਪੀਅਨ ਟੂਰ ਨੇ ਇਕ ਬਿਆਨ 'ਚ ਕਿਹਾ ਕਿ ਲੇਵੀ ਇਕ ਦੋਸਤ ਦੇ ਸੰਪਰਕ 'ਚ ਆਇਆ ਸੀ, ਜਿਸ ਨੂੰ ਕੋਰੋਨਾ ਵਾਇਰਸ ਦੀ ਜਾਂਚ 'ਚ ਪਾਜ਼ੇਟਿਵ ਪਾਇਆ ਗਿਆ ਸੀ।
ਉਹ ਪਿਛਲੇ ਹਫਤੇ ਫਰਾਂਸ 'ਚ ਆਪਣੇ ਘਰ 'ਚ ਸੀ, ਉਹ ਆਪਣੇ ਦੋਸਤ ਦੇ ਸੰਪਰਕ 'ਚ ਆਇਆ ਸੀ। ਹਾਲਾਂਕਿ ਉਹ ਜਦੋਂ ਵੇਲਸ਼ ਟੂਰਨਾਮੈਂਟ ਦੇ ਲਈ ਪਹੁੰਚਿਆ ਸੀ ਤਾਂ ਉਹ ਕੋਵਿਡ-19 ਜਾਂਚ 'ਚ ਨੈਗੇਟਿਵ ਪਾਇਆ ਗਿਆ ਸੀ। ਟੂਰ ਦੇ ਅਨੁਸਾਰ ਉਸ ਦੇ ਕੋਈ ਲੱਛਣ ਨਹੀਂ ਹਨ ਪਰ ਉਨ੍ਹਾਂ ਨੇ ਸਾਵਧਾਨੀ ਦੇ ਤੌਰ 'ਤੇ ਹਟਣ ਦਾ ਫੈਸਲਾ ਕੀਤਾ ਤੇ ਉਨ੍ਹਾਂ ਨੂੰ 14 ਦਿਨ ਦੇ ਲਈ ਇਕਾਂਤਵਾਸ 'ਚ ਰਹਿਣ ਨੂੰ ਕਿਹਾ ਗਿਆ।


author

Gurdeep Singh

Content Editor

Related News