ਕੋਮਾਨ ਦੇ 2 ਗੋਲ ਨਾਲ ਫ੍ਰਾਂਸ ਨੇ ਅਲਬਾਨੀਆ ਨੂੰ ਹਰਾਇਆ
Sunday, Sep 08, 2019 - 03:08 PM (IST)

ਸੈਂਟ ਡੇਨਿਸ : ਕਿੰਗਸਲੇ ਕੋਮਾਨ ਦੇ 2 ਗੋਲ ਦੀ ਮਦਦ ਨਾਲ ਵਰਲਡ ਚੈਂਪੀਅਨ ਫ੍ਰਾਂਸ ਨੇ ਅਲਬਾਨੀਆ ਨੂੰ 4-1 ਨਾਲ ਹਰਾ ਕੇ ਯੂਰੋ 2020 ਕੁਆਲੀਫਾਈਂਗ ਦੌਰ ਦੇ ਆਪਣੇ ਗਰੁਪ ਵਿਚ ਚੋਟੀ ਸਥਾਨ ਹਾਸਲ ਕਰ ਲਿਆ ਹੈ। ਬਾਇਰਨ ਮਿਊਨਿਖ ਦੇ ਸਟ੍ਰਾਈਕਰ ਕੋਮਾਨ ਪਿਛਲੇ ਵਰਲਡ ਕੱਪ ਜਿੱਤਣ ਵਾਲੀ ਫ੍ਰਾਂਸ ਟੀਮ ਵਿਚ ਨਹੀਂ ਸਨ। ਉਸਨੇ ਵਰਲਡ ਕੱਪ ਦੇ ਹੀਰੋ ਕਾਈਲਿਆਨ ਐੱਮ. ਬਾਪੇ ਦੀ ਜਗ੍ਹਾ ਇਹ ਮੈਚ ਖੇਡਿਆ। ਉੱਥੇ ਹੀ ਚੇਲਸੀ ਦੇ ਓਲਿਵੀਅਰ ਗਿਰਗੋਡ ਨੇ ਆਪਣਾ 36ਵਾਂ ਕੌਮਾਂਤਰੀ ਗੋਲ 27ਵੇਂ ਮਿੰਟ ਵਿਚ ਕੀਤਾ। ਕੋਮਾਨ ਨੇ 8ਵੇਂ ਮਿੰਟ ਵਿਚ ਪਹਿਲਾ ਅਤੇ 68ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਜੋਨਾਥਨ ਇਕੋਨੇ ਨੇ 85ਵੇਂ ਮਿੰਟ ਵਿਚ ਫ੍ਰਾਂਸ ਲਈ ਚੌਥਾ ਗੋਲ ਕੀਤਾ। ਅਲਬਾਨੀਆ ਲਈ ਇਕਲੌਤਾ ਗੋਲ ਆਖਰੀ ਮਿੰਟ ਵਿਚ ਸੋਕੋਲ ਸੀ ਨੇ ਕੀਤਾ। ਹੋਰ ਮੈਚਾਂ ਵਿਚ ਆਈਸਲੈਂਡ ਨੇ ਮੋਲਡੋਵਾ ਨੂੰ 3-0 ਨਾਲ ਹਰਾ ਕੇ ਗਰੁਪ ਐੱਚ ਵਿਚ ਚੋਟੀ ਸਥਾਨ ਹਾਸਲ ਕੀਤਾ।