ਫਰਾਂਸ ਦੇ ਮੋਟੇਟ ਨੇ ਜਿੱਤਿਆ ਚੇਨਈ ਓਪਨ
Monday, Feb 11, 2019 - 01:07 AM (IST)

ਚੇਨਈ— ਕੋਰੇਨਿਟਨ ਮੋਟੇਟ ਨੇ ਐਤਵਾਰ ਨੂੰ ਇੱਥੇ ਚੇਨਈ ਓਪਨ ਏ. ਟੀ. ਪੀ. ਚੈਲੰਜਰ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਆਸਟਰੇਲੀਆ ਦੇ ਐੈਂਡ੍ਰਿਊ ਹੈਰਿਸ ਨੂੰ 6-3, 6-3 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਮੋਟੇਟ ਦੇ ਲਈ ਇਹ ਦੂਸਰਾ ਚੈਂਲੇਜਰ ਖਿਤਾਬ ਹੈ ਜਿਨ੍ਹਾਂ ਚੈਂਪੀਅਨ ਬਣਨ 'ਤੇ ਪੁਰਸਕਾਰ ਰਾਸ਼ੀ ਦੇ ਤੌਰ 'ਤੇ 7,200 ਡਾਲਰ ਤੋਂ ਇਲਾਵਾ 80 ਏ. ਟੀ. ਪੀ. ਅੰਕ ਵੀ ਮਿਲੇ। ਉਪ ਜੇਤੂ ਨੂੰ 4,240 ਡਾਲਰ ਤੇ 48 ਏ. ਟੀ. ਪੀ. ਅੰਕ ਦਾ ਫਾਇਦਾ ਹੋਇਆ।