ਵਿਲੀਅਮਸਨ ਦੇ ਅੰਗੂਠੇ ’ਚ ਫ੍ਰੈਕਚਰ, ਵਿਸ਼ਵ ਕੱਪ ਦੇ ਅਗਲੇ 3 ਮੈਚਾਂ ’ਚੋਂ ਬਾਹਰ

Sunday, Oct 15, 2023 - 02:15 PM (IST)

ਵਿਲੀਅਮਸਨ ਦੇ ਅੰਗੂਠੇ ’ਚ ਫ੍ਰੈਕਚਰ, ਵਿਸ਼ਵ ਕੱਪ ਦੇ ਅਗਲੇ 3 ਮੈਚਾਂ ’ਚੋਂ ਬਾਹਰ

ਚੇਨਈ, (ਭਾਸ਼ਾ)– ਲੰਬੇ ਸਮੇਂ ਬਾਅਦ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਕਰਨ ਵਾਲੇ ਕੇਨ ਵਿਲੀਅਮਸਨ ਦੇ ਅੰਗੂਠੇ ਵਿਚ ਫ੍ਰੈਕਚਰ ਹੋ ਗਿਆ ਹੈ ਤੇ ਉਹ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਦੇ ਅਗਲੇ ਤਿੰਨ ਮੈਚਾਂ ਵਿਚ ਨਹੀਂ ਖੇਡ ਸਕੇਗਾ, ਜਿਨ੍ਹਾਂ ਵਿਚ ਭਾਰਤ ਵਿਰੁੱਧ ਹੋਣ ਵਾਲਾ ਮੈਚ ਵੀ ਸ਼ਾਮਲ ਹੈ। ਵਿਲੀਅਮਸਨ ਸ਼ੁੱਕਰਵਾਰ ਨੂੰ ਇੱਥੇ ਬੰਗਲਾਦੇਸ਼ ਵਿਰੁੱਧ ਖੇਡੇ ਗਏ ਮੈਚ ਦੌਰਾਨ ਦੌੜ ਲੈਂਦੇ ਸਮੇਂ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ : ਭਾਰਤ ਅਤੇ ਪਾਕਿਸਤਾਨ ਦੇ ਬੱਲੇਬਾਜ਼ਾਂ ਦੇ ਇਰਾਦਿਆਂ 'ਚ ਵੱਡਾ ਫਰਕ : ਇਰਫਾਨ ਪਠਾਨ

ਮਾਰਚ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਗੋਡਾ ਜ਼ਖ਼ਮੀ ਹੋਣ ਤੋਂ ਬਾਅਦ ਵਿਲੀਅਮਸਨ ਦਾ ਇਹ ਪਹਿਲਾ ਕੌਮਾਂਤਰੀ ਮੈਚ ਸੀ। ਉਹ 78 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋ ਗਿਆ ਸੀ ਪਰ ਲੱਗਦਾ ਹੈ ਕਿ ਕਿਸਮਤ ਵਿਲੀਅਮਸਨ ਦਾ ਸਾਥ ਨਹੀਂ ਦੇ ਰਹੀ ਕਿਉਂਕਿ ਉਹ 18 ਅਕਤੂਬਰ ਨੂੰ ਇੱਥੇ ਅਫਗਾਨਿਸਤਾਨ ਵਿਰੁੱਧ ਹੋਣ ਵਾਲੇ ਮੈਚ ਤੋਂ ਇਲਾਵਾ 22 ਅਕਤੂਬਰ ਨੂੰ ਭਾਰਤ ਵਿਰੁੱਧ ਧਰਮਸ਼ਾਲਾ ਤੇ ਦੱਖਣੀ ਅਫਰੀਕਾ ਵਿਰੁੱਧ 28 ਅਕਤੂਬਰ ਨੂੰ ਪੁਣੇ ਵਿਚ ਹੋਣ ਵਾਲੇ ਮੈਚ ਵਿਚ ਨਹੀਂ ਖੇਡ ਸਕੇਗਾ। ਜੇਕਰ ਉਹ ਅੰਗੂਠੇ ਦੀ ਸੱਟ ਤੋਂ ਉੱਭਰ ਜਾਂਦਾ ਹੈ ਤਾਂ ਨਵੰਬਰ ਵਿਚ ਹੋਣ ਵਾਲੇ ਲੀਗ ਗੇੜ ਦੇ ਆਖਰੀ ਤਿੰਨ ਮੈਚਾਂ ਵਿਚ ਖੇਡਣ ਲਈ ਉਪਲਬਧ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

Tarsem Singh

Content Editor

Related News