ਬਿਸ਼ਪ ਨੇ ਆਪਣੀ ਸਰਵਸ੍ਰੇਸ਼ਠ ਵਨ ਡੇ ਇਲਵੈਨ ''ਚ 4 ਭਾਰਤੀ ਖਿਡਾਰੀਆਂ ਨੂੰ ਕੀਤਾ ਸ਼ਾਮਲ

06/08/2019 6:39:17 PM

ਲੰਡਨ— ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਇਯਾਨ ਬਿਸ਼ਪ ਨੇ ਵਨ ਡੇ ਕ੍ਰਿਕਟ ਦੀ ਆਪਣੀ ਸਰਵਸ੍ਰੇਸਠ ਇਲੈਵਨ ਚੁਣੀ ਹੈ, ਜਿਸ ਵਿਚ ਇਕ-ਦੋ ਨਹੀਂ ਸਗੋਂ ਚਾਰ ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਕੁਮੈਂਟਟੇਰ ਦੀ ਭੂਮਿਕਾ ਨਿਭਾ ਰਹੇ ਬਿਸ਼ਪ ਨੇ ਆਪਣੀ ਸਰਵਸ੍ਰੇਸਠ ਵਨ ਡੇ ਇਲੈਵਨ ਵਿਚ ਚਾਰ ਭਾਰਤੀ ਕ੍ਰਿਕਟਰਾਂ ਲੀਜੈਂਡ ਸਚਿਨ ਤੇਂਦੁਲਕਰ, ਮੌਜੂਦਾ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਸ਼ਾਮਲ ਕੀਤਾ ਹੈ। 

PunjabKesari

ਬਿਸ਼ਪ ਦੀ ਆਲ ਟਾਈਮ ਸਰਵਸ੍ਰੇਸਠ ਵਨ ਡੇ ਟੀਮ : ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ, ਵਿਵੀਅਨ ਰਿਚਰਡਸ, ਵਿਰਾਟ ਕੋਹਲੀ, ਏ. ਬੀ. ਡਿਵਿਲੀਅਰਸ, ਲਾਂਸ ਕਲੂਜਨਰ, ਮਹਿੰਦਰ ਸਿੰਘ ਧੋਨੀ, ਸਕਲੈਨ ਮੁਸ਼ਤਾਕ, ਵਸੀਮ ਅਕਰਮ, ਜਯੋਲ ਗਾਰਨਰ ਤੇ ਗਲੇਨ ਮੈਕਗ੍ਰਾ।

PunjabKesari


Related News