WWE ਸੁਪਰਸਟਾਰ ਮੇਲਿਸਾ ਕੋਟਸ ਦਾ ਅਚਾਨਕ ਹੋਇਆ ਦਿਹਾਂਤ, ਰੈਸਲਿੰਗ ਜਗਤ ’ਚ ਸੋਗ ਦੀ ਲਹਿਰ

Wednesday, Jun 30, 2021 - 02:17 PM (IST)

WWE ਸੁਪਰਸਟਾਰ ਮੇਲਿਸਾ ਕੋਟਸ ਦਾ ਅਚਾਨਕ ਹੋਇਆ ਦਿਹਾਂਤ, ਰੈਸਲਿੰਗ ਜਗਤ ’ਚ ਸੋਗ ਦੀ ਲਹਿਰ

ਨਿਊਯਾਰਕ : ਸਾਬਕਾ ਡਬਲਯੂ.ਡਬਲਯੂ.ਈ. ਅਤੇ ਐਕਸਟ੍ਰੀਮ ਚੈਂਪੀਅਨਸ਼ਿਪ ਰੈਸਲਿੰਗ (ਈ.ਸੀ.ਡਬਲਯੂ) ਸਟਾਰ ਮੇਲਿਸਾ ਕੋਟਸ ਦਾ 50 ਸਾਲ ਦੀ ਉਮਰ ਵਿਚ 23 ਜੂਨ ਨੂੰ ਆਪਣੇ ਜਨਮਦਿਨ ਤੋਂ 5 ਦਿਨਾਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 18 ਜੂਨ 1971 ਨੂੰ ਹੋਇਆ ਸੀ। ਉਨ੍ਹਾਂ ਦੀ ਮੌਤ ਦਾ ਕਾਰਨ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ। ‘ਸੁਪਰ ਜੀਨੀ’ ਦੇ ਨਾਮ ਨਾਲ ਪ੍ਰਸਿੱਧ ਮੇਲਿਸਾ ਨੂੰ ਪੈਰ ਵਿਚ ਪਰੇਸ਼ਾਨੀ ਸੀ, ਜਿਸ ਦਾ ਉਹ ਇਲਾਜ਼ ਕਰਵਾ ਰਹੀ ਸੀ। ਕੋਟਸ ਦੇ ਦੋਸਤ ਨੇ ਫੇਸਬੁੱਕ ਪੋਸਟ ਜ਼ਰੀਏ ਸਾਬਕਾ ਰੈਸਲਰ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ ਹੈ। ਕੋਟਸ ਦੇ ਦੋਸਤ ਨੇ ਪੋਸਟ ਵਿਚ ਲਿਖਿਆ ਸੀ, ‘ਇਹ ਸ਼ਾਇਦ ਮੈਂ ਆਪਣੀ ਸਭ ਤੋਂ ਮੁਸ਼ਕਲ ਪੋਸਟ ਕਰਨ ਜਾ ਰਿਹਾ ਹਾਂ। ਟੈਰੀ ਸਾਬੂ ਬਰੰਕ ਨਾਲ ਗੱਲ ਹੋਈ ਅਤੇ ਉਨ੍ਹਾਂ ਨੇ ਦੱਸਿਆ ਕਿ ਸੁਪਰ ਜੀਨੀ ਮੇਲਿਸਾ ਕੋਟਸ ਦਾ ਦਿਹਾਂਤ ਹੋ ਗਿਆ ਹੈ। ਮੈਂ ਉਨ੍ਹਾਂ ਦੇ ਭਰਾ ਜੇ.ਆਰ. ਕੋਟਸ ਅਤੇ ਭਤੀਜੀ ਕਾਸੀ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਮੈਨੂੰ ਇਹ ਦੁਖ਼ਦ ਖ਼ਬਰ ਪੋਸਟ ਕਰਨ ਨੂੰ ਕਿਹਾ।’

ਇਹ ਵੀ ਪੜ੍ਹੋ: ਅਮਰੀਕਾ 'ਚ ਟਰੱਕ ਤੇ ਟਰੇਨ ਵਿਚਾਲੇ ਹੋਈ ਭਿਆਨਕ ਟੱਕਰ, 2 ਪੰਜਾਬੀ ਨੌਜਵਾਨਾਂ ਦੀ ਮੌਤ

PunjabKesari

ਮੇਲਿਸਾ ਕੋਟਸ ਦੀ ਮੌਤ ਦੀ ਖ਼ਬਰ ਨਾਲ ਰੈਸਲਿੰਗ ਜਗਤ ਹੈਰਾਨ ਹੈ। ਮੇਲਿਸਾ ਨੇ ਰੈਸਲਿੰਗ ਏਰਿਨਾ ਵਿਚ 2002 ਵਿਚ ਡੈਬਿਊ ਕੀਤਾ ਸੀ। ਉਹ ਰੈਸਲਿੰਗ ਰਿੰਗ ਵਿਚ ਆਉਣ ਤੋਂ ਪਹਿਲਾਂ ਬਾਡੀਬਿਲਡਰ ਅਤੇ ਫਿਟਨੈਸ ਮਾਡਲ ਸੀ। 2005 ਵਿਚ ਉਹ ਡਬਲਯੂ.ਡਬਲਯੂ.ਈ. ਨਾਲ ਜੁੜੀ, ਜਦੋਂ ਉਹ ਓਹੀਓ ਵੈਲੀ ਰੈਸਲਿੰਗ ਡਿਵੈਲਪਮੈਂਟ ਰੀਜ਼ਨ ਦਾ ਹਿੱਸਾ ਬਣੀ। 2020 ਵਿਚ ਮੇਲਿਸਾ ਨੂੰ ਪੈਰ ਦੀ ਅੱਡੀ ’ਤੇ ਸੱਟ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਪੈਰ ਵੱਖ ਕਰਾਉਣਾ ਪਿਆ। ਮੇਲਿਸਾ ਦਾ ਇੰਪੈਕਟ ਰੈਸਲਿੰਗ ਵਿਚ ਵੀ ਸਫ਼ਲ ਰਿਹਾ। ਪਿਛਲੇ ਸਾਲ ਉਨ੍ਹਾਂ ਨੇ ਇਲਾਜ਼ ਲਈ ਗੋਫੰਡਮੀ ਮੁਹਿੰਮ ਲਾਂਚ ਕੀਤੀ ਸੀ। ਕੋਟਸ ਨੂੰ ਰੈਸਲਿੰਗ ਜਗਤ ਅਤੇ ਪ੍ਰਸ਼ੰਸਕਾਂ ਤੋਂ ਕਾਫ਼ੀ ਮਦਦ ਮਿਲੀ ਸੀ। ਮੇਲਿਾਸ ਦੀ ਮੌਤ ਦੀ ਖ਼ਬਰ ਨਾਲ ਰੈਸਲਿੰਗ ਜਗਤ ਵਿਚ ਸੋਗ ਦੀ ਲਹਿਰ ਦੌੜ ਪਈ। ਕਈ ਪੇਸ਼ੇਵਰ ਰੈਸਲਰਸ ਨੇ ਉਨ੍ਹਾਂ ਨੂੰ ਟਵੀਟ ਜ਼ਰੀਏ ਸ਼ਰਧਾਂਜਲੀ ਦਿੱਤੀ ਹੈ।

ਇਹ ਵੀ ਪੜ੍ਹੋ: ਪਾਕਿ ’ਚ ਵਿਆਹ ਦੀ ਇਜਾਜ਼ਤ ਮੰਗਣ 'ਤੇ ਕੁੜੀ ਦੇ ਪਿਓ ਨੇ ਕਤਲ ਕੀਤਾ ਨੌਜਵਾਨ, ਲਾਸ਼ ਦੇ ਟੋਟੇ ਕਰ ਨਦੀ ’ਚ ਸੁੱਟੇ

PunjabKesari

 

ਰੈਸਲਰ ਬੈਲੀ ਨੇ ਟਵੀਟ ਕੀਤਾ, ‘ਮੇਰਾ ਸਭ ਤੋਂ ਪਹਿਲਾ ਮੁਕਾਬਲਾ ਮੇਲਿਸਾ ਕੋਟਸ ਖ਼ਿਲਾਫ਼ ਸੀ। ਤੁਸੀਂ ਜਦੋਂ ਕਿਸੇ ਨਾਲ ਰਿੰਗ ਸਾਂਝਾ ਕਰਦੇ ਹੋ ਤਾਂ ਹਮੇਸ਼ਾ ਦਾ ਕਨੈਕਸ਼ਨ ਬਣ ਜਾਂਦਾ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਮੇਲਿਸਾ ਨਾਲ ਰਿੰਗ ਸਾਂਝਾ ਕੀਤਾ। ਤੁਹਾਡੇ ਮਿੱਠੇ ਅਤੇ ਮਦਦਗਾਰ ਸੁਭਾਅ ਲਈ ਧੰਨਵਾਦ, ਮੈਂ ਸੱਚਮੁੱਚ ਤੁਹਾਨੂੰ ਕਦੇ ਨਹੀਂ ਭੁਲਾਂਗੀ। 

ਇਹ ਵੀ ਪੜ੍ਹੋ: ਭਾਰਤੀ ਮੂਲ ਦੇ 12 ਸਾਲਾ ਵਿਦਿਆਰਥੀ ਨੂੰ ਯੂਕੇ ਦੇ ਵੱਕਾਰੀ ਡਾਇਨਾ ਐਵਾਰਡ 2021 ਨਾਲ ਨਵਾਜਿਆ ਗਿਆ

PunjabKesari

ਨਾਟੀ ਨੇ ਟਵੀਟ ਕੀਤਾ, ‘ਮੇਲਿਸਾ ਕੋਟਸ ਦੇ ਬਾਰੇ ਵਿਚ ਸੋਚ ਰਹੀ ਹਾਂ। ਮੈਂ ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਦੁਖੀ ਹਾਂ। ਮੇਲਿਸਾ ਵੱਡੇ ਦਿਲ ਵਾਲੀ ਅਤੇ ਸਭ ਨੂੰ ਪਿਆਰ ਨਾਲ ਮਿਲਦੀ ਸੀ। ਉਹ ਕਹਿੰਦੀ ਸੀ ਕਿ ਇਹ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਤਸਵੀਰ ਹੈ। ਤੁਹਾਨੂੰ ਪਿਆਰ ਅਤੇ ਯਾਦ ਰੱਖਿਆ ਜਾਏਗਾ ਮੇਲਿਸਾ।’

PunjabKesari

PunjabKesari

ਇਹ ਵੀ ਪੜ੍ਹੋ: ਠੰਡੇ ਮੌਸਮ ਦੇ ਆਦੀ ਕੈਨੇਡਾ ਅਤੇ ਅਮਰੀਕਾ ’ਚ ਗਰਮੀ ਨੇ ਤੋੜਿਆ 84 ਸਾਲਾਂ ਦਾ ਰਿਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News