ਫਰਾਂਸ ਤੋਂ ਰਿਹਾਅ ਹੋਣ ਤੋਂ ਬਾਅਦ ਸੇਨੇਗਲ ਪਰਤਿਆ ਵਿਸ਼ਵ ਐਥਲੈਟਿਕਸ ਦਾ ਸਾਬਕਾ ਮੁਖੀ ਡਿਆਕ

Wednesday, May 12, 2021 - 02:19 AM (IST)

ਫਰਾਂਸ ਤੋਂ ਰਿਹਾਅ ਹੋਣ ਤੋਂ ਬਾਅਦ ਸੇਨੇਗਲ ਪਰਤਿਆ ਵਿਸ਼ਵ ਐਥਲੈਟਿਕਸ ਦਾ ਸਾਬਕਾ ਮੁਖੀ ਡਿਆਕ

ਡਕਾਰ (ਸੇਨੇਗਲ)- ਵਿਸ਼ਵ ਐਥਲੈਟਿਕਸ ਦੇ ਸਾਬਕਾ ਮੁਖੀ ਲੇਮਾਇਨ ਡਿਆਗ ਇਕ ਸਥਾਨਕ ਫੁੱਟਬਾਲ ਵਲੋਂ 6,00,000 ਡਾਲਰ ਤੋਂ ਵੱਧ ਦੇ ਬਾਂਡ ਦਾ ਭੁਗਤਾਨ ਕਰਨ ਤੋਂ ਬਾਅਦ ਫਰਾਂਸ ਤੋਂ ਰਿਹਾਅ ਹੋ ਕੇ ਸੋਮਵਾਰ ਨੂੰ ਆਪਣੇ ਦੇਸ਼ ਸੇਨੇਗਲ ਪਹੁੰਚ ਗਿਆ। ਡਿਆਕ 1999 ਤੋਂ 2015 ਤਕ ਵਿਸ਼ਵ ਐਥਲੈਟਿਕਸ ਦਾ ਮੁਖੀ ਰਿਹਾ ਹੈ। ਉਸ ’ਤੇ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗੇ, ਜਿਨ੍ਹਾਂ ਵਿਚ ਕੁਝ ਰੂਸੀ ਡੋਪਿੰਗ ਕਾਂਡ ਨਾਲ ਵੀ ਜੁੜੇ ਸਨ।

ਇਹ ਖ਼ਬਰ ਪੜ੍ਹੋ- ਮਾਂ ਨੂੰ ਯਾਦ ਕਰ ਰੋਣ ਲੱਗੇ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ


ਸਤੰਬਰ ਵਿਚ ਪੈਰਿਸ ਵਿਚ ਉਸ ਨੂੰ ਇਨ੍ਹਾਂ ਦੋਸ਼ਾਂ ’ਚ ਦੋਸ਼ੀ ਪਾਇਆ ਗਿਆ ਸੀ ਤੇ ਉਸ ਨੂੰ 4 ਸਾਲ ਦੀ ਸਜਾ ਸੁਣਾਈ ਗਈ ਸੀ, ਜਿਸ ਵਿਚ 2 ਸਾਲ ਦੀ ਸਜ਼ਾ ਮੁਲਤਵੀ ਸੀ। ਡਿਆਕ ਅਜੇ 87 ਸਾਲ ਦਾ ਹੈ ਤੇ ਇਸ ਲਈ ਫਰਾਂਸੀਸੀ ਕੋਰਟ ਨੇ ਕਿਹਾ ਸੀ ਕਿ ਆਪਣੀ ਵਧੇਰੇ ਉਮਰ ਦੇ ਕਾਰਨ ਉਸਦਾ ਜੇਲ ਵਿਚ ਸਮਾਂ ਬਿਤਾਉਣਾ ਸੰਭਵ ਨਹੀਂ ਹੋਵੇਗਾ। ਉਹ 2015 ਤੋਂ ਹੀ ਫਰਾਂਸ ਵਿਚ ਨਜ਼ਰਬੰਦ ਸੀ। ਡਿਆਕ ਨੂੰ 6,00,000 ਡਾਲਰ ਦੇ ਬਾਂਡ ਦੇ ਭੁਗਤਾਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।

ਇਹ ਖ਼ਬਰ ਪੜ੍ਹੋ- KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News