ਸਾਬਕਾ ਰੈਸਲਰ ਨਿੱਕੀ ਬੁਆਏਫ੍ਰੈਂਡ ਦੇ ਮਾਤਾ-ਪਿਤਾ ਨਾਲ ਗੱਲ ਨਹੀਂ ਕਰ ਸਕੀ

Monday, Dec 09, 2019 - 02:47 AM (IST)

ਸਾਬਕਾ ਰੈਸਲਰ ਨਿੱਕੀ ਬੁਆਏਫ੍ਰੈਂਡ ਦੇ ਮਾਤਾ-ਪਿਤਾ ਨਾਲ ਗੱਲ ਨਹੀਂ ਕਰ ਸਕੀ

ਨਵੀਂ ਦਿੱਲੀ - ਸਾਬਕਾ ਪੇਸ਼ੇਵਰ ਰੈਸਲਰ ਨਿੱਕੀ ਬੇਲਾ ਆਪਣੇ ਬੁਆਏਫ੍ਰ੍ਰੈਂਡ ਤੇ ਪੇਸ਼ੇਵਰ ਡਾਂਸਰ ਆਟ੍ਰਿਮ ਚਿਗਵਿੰਤਸੇਵ ਨਾਲ ਬੇਹੱਦ ਖੁਸ਼ ਹੈ। ਹੁਣ ਦੋਵੇਂ ਆਪਣੇ ਰਿਸ਼ਤੇ ਨੂੰ ਨਵਾਂ ਮੁਕਾਮ ਦੇਣ ਦੀ ਕੋਸ਼ਿਸ ਵਿਚ ਲੱਗੇ ਹੋਏ ਹਨ। ਹਾਲ ਹੀ ਵਿਚ ਆਟ੍ਰਿਮ ਨੇ ਨਿੱਕੀ ਨੂੰ ਆਪਣੇ ਮਾਤਾ-ਪਿਤਾ ਨਾਲ ਮਿਲਵਾਇਆ। ਸਾਰਿਆਂ ਲਈ ਇਹ ਮੁਲਾਕਾਤ ਭਾਵੁਕਤਾ ਨਾਲ ਭਰੀ ਰਹੀ। ਦਰਅਸਲ ਰੂਸੀ ਮੂਲ ਦਾ ਆਟ੍ਰਿਮ 5 ਸਾਲ ਬਾਅਦ ਆਪਣੇ ਮਾਤਾ-ਪਿਤਾ ਤੇ ਭਰਾ ਨਾਲ ਮਿਲ ਰਿਹਾ ਸੀ। ਸਾਰੇ ਇਕ-ਦੂਜੇ ਨਾਲ ਮਿਲ ਕੇ ਆਪਣੇ ਹੰਝੂ ਨਹੀਂ ਰੋਕ ਸਕੇ।
ਆਟ੍ਰਿਮ ਨੇ ਕਿਹਾ, ''ਝੂਠ ਨਹੀਂ ਬੋਲਾਂਗਾ ਪਰਿਵਾਰ ਨਾਲ ਮਿਲਣ ਤੋਂ ਪਹਿਲਾਂ ਮੈਂ ਨਰਵਸ ਤੇ ਭਾਵੁਕ ਸੀ। ਨਿੱਕੀ ਲਈ ਵੀ ਸੰਭਾਵਿਤ ਸੱਸ-ਸੁਹਰੇ ਨਾਲ ਮਿਲਣਾ ਵੱਖਰਾ ਤਜਰਬਾ ਰਿਹਾ।'' ਨਿੱਕੀ ਨੇ ਦੱਸਿਆ, ''ਅਸੀਂ ਇਕ-ਦੂਜੇ ਦੀ ਭਾਸ਼ਾ ਨਹੀਂ ਜਾਣਦੇ ਸੀ। ਅਜਿਹੇ ਵਿਚ ਗੱਲਬਾਤ ਕਰਨਾ ਮੁਸ਼ਕਿਲ ਸੀ ਪਰ ਅਸੀਂ ਹਾਰ ਨਹੀਂ ਮੰਨੇ। ਉਹ ਅੰਗਰੇਜ਼ੀ ਨਹੀਂ ਜਾਣਦੇ ਸਨ ਤੇ ਮੈਨੂੰ ਰੂਸੀ ਨਹੀਂ ਆਉਂਦੀ ਪਰ ਉਹ ਦੁਨੀਆ ਦੇ ਸਭ ਤੋਂ ਚੰਗੇ ਲੋਕਾਂ 'ਚੋਂ ਹਨ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ।''
ਸਾਬਕਾ ਡਬਲਯੂ. ਡਬਲਯੂ. ਈ. ਚੈਂਪੀਅਨ ਜਾਨ ਸੀਨਾ ਨਾਲ ਮੰਗਣੀ ਟੁੱਟਣ ਤੋਂ ਬਾਅਦ ਨਿੱਕੀ ਦੀ ਜ਼ਿੰਦਗੀ ਹੁਣ ਸ਼ਾਨਦਾਰ ਚੱਲ ਰਹੀ ਹੈ। ਪਿਛਲੇ ਦਿਨੀਂ ਉਸ ਨੇ ਆਟ੍ਰਿਮ ਨੂੰ ਹੁਣ ਤਕ ਦਾ ਸਭ ਤੋਂ ਬਿਹਤਰ ਪਾਰਟਰਨ ਦੱਸਿਆ ਸੀ। ਨਾਲ ਹੀ ਕਿਹਾ ਸੀ ਕਿ ਉਹ ਆਟ੍ਰਿਮ ਨਾਲ ਜਲਦ ਜੋੜੇ ਬੱਚਿਆਂ ਦੀ ਮਾਂ ਬਣਨਾ ਚਾਹੁੰਦਾ ਹੈ। ਮਾਰਚ ਵਿਚ ਇੰਸਟਾਗ੍ਰਾਮ 'ਤੇ ਨਿੱਕੀ ਨੇ ਆਟ੍ਰਿਮ ਨਾਲ ਪਿਆਰ ਦਾ ਐਲਾਨ ਕੀਤਾ ਸੀ। ਦੋਵੇਂ ਮਸ਼ਹੂਰ ਰਿਐਲਿਟੀ ਸ਼ੋਅ 'ਡਾਂਸਿੰਗ ਵਿਦ ਦਿ ਸਟਾਰ' ਵਿਚ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕੇ ਹਨ। ਨਿੱਕੀ ਤੇ 41 ਸਾਲਾ ਜਾਨ ਸੀਨਾ ਨੇ ਬੀਤੇ ਸਾਲ ਰਿਸ਼ਤਾ ਤੋੜ ਦਿੱਤਾ ਸੀ।


author

Gurdeep Singh

Content Editor

Related News