ਅੰਤਰਰਾਸ਼ਟਰੀ ਜਿਮਨਾਸਟਿਕ ਮਹਾਸੰਘ ਦੇ ਸਾਬਕਾ ਪ੍ਰਧਾਨ ਦਾ ਦਿਹਾਂਤ

Friday, Sep 13, 2019 - 06:21 PM (IST)

ਅੰਤਰਰਾਸ਼ਟਰੀ ਜਿਮਨਾਸਟਿਕ ਮਹਾਸੰਘ ਦੇ ਸਾਬਕਾ ਪ੍ਰਧਾਨ ਦਾ ਦਿਹਾਂਤ

ਸਪੋਰਸਟ ਡੈਸਕ— ਲੰਬੇ ਸਮੇਂ ਤੱਕ ਅੰਤਰਰਾਸ਼ਟਰੀ ਜਿਮਨਾਸਟਿਕ ਮਹਾਸੰਘ (ਐੱਫ. ਆਈ. ਜੀ) ਦੇ ਪ੍ਰਧਾਨ ਰਹੇ ਬਰੁਨੋ ਗਰਾਂਡੀ ਦਾ 85 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।  ਐੱਫ. ਆਈ. ਜੀ. ਨੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਅਣਜਾਣ ਬੀਮਾਰੀ ਦੇ ਕਾਰਨ ਇਟਲੀ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।PunjabKesari
ਗਰਾਂਡੀ 1997 ਤੋਂ 2016 ਤੱਕ ਇਸ ਮਹਾਸੰਘ ਦੇ ਉਪ ਅਹੁਦੇ 'ਤੇ ਕਾਬਿਜ ਰਹੇ ਅਤੇ ਇਸ ਖੇਡ ਦੇ ਸਕੋਰਿੰਗ ਪ੍ਰਣਾਲੀ 'ਚ ਬਦਲਾਅ ਕਰਨ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। 'ਪਰਫੈਕਟ 10 ਸਕੋਰ ਨੂੰ ਸ਼ੁਰੂ ਕਰਨ ਦਾ ਕ੍ਰੈਡਿਟ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ। ਗਰਾਂਡੀ 2004 ਤੱਕ ਚਾਰ ਸਾਲ ਲਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਵੀ ਸਨ।


Related News