ਪਾਕਿ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਕੋਰੋਨਾ ਪਾਜ਼ੇਟਿਵ

2021-01-04T23:55:01.837

ਕਰਾਚੀ- ਪਾਕਿਸਤਾਨ ਬੀਬੀਆਂ ਦੀ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਸਨਾ ਮੀਰ ਇੱਥੇ ਖੇਡੇ ਜਾ ਰਹੇ ਕਾਇਦੇ ਆਜ਼ਮ ਟਰਾਫੀ ਦੇ ਫਾਈਨਲ ਮੈਚ ਦੌਰਾਨ ਟੈਲੀਵਿਜ਼ਨ ਦੇ ਲਈ ਕੁਮੈਂਟਰੀ ਕਰਦੇ ਸਮੇਂ ਕੋਵਿਡ-19 ਜਾਂਚ ’ਚ ਪਾਜ਼ੇਟਿਵ ਮਿਲੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕੁਮੈਂਟਰੀ ਟੀਮ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਹ ਇਕਾਂਤਵਾਸ ’ਚ ਹੈ।

PunjabKesari
ਕੁਮੈਂਟਰੀ ਪੈਨਲ ਦੇ ਹੋਰ ਮੈਂਬਰਾਂ ਨੇ ਵੀ ਕਰਾਚੀ ’ਚ ਕੋਵਿਡ-19 ਜਾਂਚ ਕਰਵਾਈ ਹੈ ਕਿਉਂਕਿ ਉਹ ਮੀਰ ਦੇ ਸੰਪਰਕ ’ਚ ਸਨ। ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਇਹ ਫਾਈਨਲ ਮੈਚ ਕਰਾਚੀ ਸਥਿਤ ਨੈਸ਼ਨਲ ਸਟੇਡੀਅਮ ’ਚ ਸੇਂਟ੍ਰਲ ਪੰਜਾਬ ਅਤੇ ਖੈਬਰ ਪਥਤੂਨਖਵਾ ਦੇ ਵਿਚਾਲੇ ਖੇਡਿਆ ਗਿਆ। ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੀ 34 ਸਾਲਾ ਦੀ ਮੀਰ ਨੇ 15 ਸਾਲ ਦੇ ਕਰੀਅਰ ’ਚ 226 ਅੰਤਰਰਾਸ਼ਟਰੀ ਮੈਚ ਖੇਡਿਆ ਹੈ। ਉਨ੍ਹਾਂ ਨੇ 2009 ਤੋਂ 2017 ਤੱਕ 137 ਮੈਚਾਂ ’ਚ ਟੀਮ ਦੀ ਕਪਤਾਨੀ ਕੀਤੀ।

PunjabKesari


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News