ਸਾਬਕਾ ਓਲੰਪਿਕ ਸਾਇਕਲਿਸਟ ਲੀਨਹਾਰਟ ''ਤੇ ਲੱਗੀ ਪਾਬੰਦੀ

Wednesday, Jul 29, 2020 - 11:50 PM (IST)

ਸਾਬਕਾ ਓਲੰਪਿਕ ਸਾਇਕਲਿਸਟ ਲੀਨਹਾਰਟ ''ਤੇ ਲੱਗੀ ਪਾਬੰਦੀ

ਵਿਆਨਾ – 3 ਵਾਰ ਦੇ ਓਲੰਪਿਕ ਸਾਇਕਲਿਸਟ ਯੋਹਾਨ ਲੀਨਹਾਰਟ 'ਤੇ ਆਪਣੇ ਬੇਟੇ ਨੂੰ ਗੈਰ-ਕਾਨੂੰਨੀ ਸ਼ਕਤੀਵਰਧਕ ਪਦਾਰਥ ਮੁਹੱਈਆ ਕਰਵਾਉਣ ਦੇ ਦੋਸ਼ 'ਚ 10 ਸਾਲਾਂ ਦੀ ਪਾਬੰਦੀ ਲਾਈ ਗਈ ਹੈ। ਲੀਨਹਾਰਟ ਦਾ ਬੇਟਾ ਪੇਸ਼ੇਵਰ ਟ੍ਰਾਇਐਥਲੀਟ ਹੈ। ਆਸਟ੍ਰੀਆ ਦੀ ਡੋਪਿੰਗ ਰੋਕੂ ਕਾਨੂੰਨ ਕਮੇਟੀ ਨੇ ਕਿਹਾ ਕਿ 60 ਸਾਲਾਂ ਦੇ ਲੀਨਹਾਰਟ ਨੇ ਆਪਣੇ ਬੇਟੇ ਨੂੰ ਦਸੰਬਰ 2018 ਤੋਂ ਮਾਰਚ 2019 ਦੇ ਵਿਚਾਲੇ ਈ.ਪੀ.ਓ., ਜੇਨੋਟ੍ਰੋਪੀਨ ਤੇ ਟੈਸਟੋਸਟੀਰੋਨ ਮੁਹੱਈਆ ਕਰਵਾਏ।

ਕਮੇਟੀ ਨੇ ਕਿਹਾ ਕਿ ਲੀਨਹਾਰਟ ਨੇ ਆਪਣੇ ਬੇਟੇ ਨੂੰ ਡੋਪਿੰਗ ਲਈ ਉਤਸ਼ਾਹਿਤ ਕੀਤਾ, ਨਿਰਦੇਸ਼ ਦਿੱਤੇ ਤੇ ਸਮਰਥਨ ਕੀਤਾ। ਲੀਨਹਾਰਟ ਦਾ ਬੇਟਾ ਫਲੋਰੀਅਨ 2 ਵਾਰ ਦਾ ਆਸਟ੍ਰੀਆਈ ਰਾਸ਼ਟਰੀ ਟ੍ਰਾਇਥਲਨ ਚੈਂਪੀਅਨ ਹੈ। ਉਸ ਨੂੰ ਡੋਪਿੰਗ ਕਰਦੇ ਹੋਏ ਫੜਿਆ ਗਿਆ ਸੀ ਤੇ 2019 'ਚ ਉਸ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਾਈ ਗਈ ਸੀ। ਬਾਅਦ 'ਚ ਉਸ 'ਤੇ 4 ਸਾਲਾਂ ਦੀ ਪਾਬੰਦੀ ਲਾਈ ਗਈ ਸੀ।

ਜ਼ਿਕਰਯੋਗ ਹੈ ਕਿ ਲੀਨਹਾਰਟ 1980 ਦੇ ਦਹਾਕੇ ਦਾ ਆਸਟ੍ਰੀਆ ਦਾ ਚੋਟੀ ਦਾ ਸਾਇਕਲਿਸਟ ਸੀ, ਉਸ ਨੇ 3 ਓਲੰਪਿਕ ਖੇਡਾਂ 'ਚ ਹਿੱਸਾ ਲਿਆ ਸੀ।


author

Inder Prajapati

Content Editor

Related News