ਲਿਵਰਪੂਲ ਦੇ ਸਾਬਕਾ ਸਟ੍ਰਾਈਕਰ ਮਾਈਕਲ ਰਾਬਿਨਸਨ ਦਾ ਦਿਹਾਂਤ

Wednesday, Apr 29, 2020 - 11:44 AM (IST)

ਲਿਵਰਪੂਲ ਦੇ ਸਾਬਕਾ ਸਟ੍ਰਾਈਕਰ ਮਾਈਕਲ ਰਾਬਿਨਸਨ ਦਾ ਦਿਹਾਂਤ

ਸਪੋਰਟਸ ਡੈਸਕ : ਇੰਗਲੈਂਡ ਦੇ ਫੱਟਬਾਲ ਕਲੱਬ ਲਿਵਰਪੂਲ ਦੇ ਸਾਬਕਾ ਸਟ੍ਰਾਈਕਰ ਅਤੇ ਸਪੇਨ ਵਿਚ ਕੁਮੈਂਟੇਰ ਰਹੇ ਮਾਈਕਲ ਰਾਬਿਨਸਨ ਦਾ ਦਿਹਾਂਤ ਹੋ ਗਿਆ। ਉਹ 61 ਦੇ ਸੀ। ਰਾਬਿਨਸਨ ਅਗਸਤ 1983 ਵਿਚ ਬ੍ਰਾਈਟਨ ਤੋ ਲਿਵਰਪੂਲ ਕਲੱਬ ਵਿਚ ਸ਼ਾਮਲ ਹੋਏ ਸੀ। ਉਸ ਨੇ ਕਰੀਬ 18 ਮਹੀਨੇ ਲਿਵਰਪੂਲ ਵਿਚ ਬਤਾਏ ਸੀ, ਜਿੱਥੇ ਉਸ ਨੇ 1983-84 ਦੌਰਾਨ 42 ਮੈਚਾਂ ਵਿਚ ਗੋਲ ਕੀਤੇ ਸੀ। ਇਸ ਦੌਰਾਨ ਰਾਬਿਨਸਨ ਨੇ ਲਿਵਰਪੂਲ ਦੇ ਨਾਲ ਲੀਗ, ਲੀਗ ਕੱਪ ਅਤੇ ਯੂਰਪ ਕੱਪ ਦਾ ਖਿਤਾਬ ਜਿੱਤਿਆ ਸੀ। ਆਇਰਲੈਂਡ ਦੇ ਸਾਬਕਾ ਫੁੱਟਬਾਲਰ ਰਾਬਿਨਸਨ ਬਾਅਧ ਵਿਚ ਸਪੇਨ ਵਿਚ ਵਸ ਗਏ ਸੀ ਅਤੇ ਕੁਮੈਂਟੇਟਰ ਬਣ ਗਏ ਸੀ, ਜਿੱਥੇ ਉਸਦੀ ਗਿਣਤੀ ਚੋਟੀ ਕੁਮੈਂਟੇਟਰਾਂ ਵਿਚ ਕੀਤੀ ਜਾਂਦੀ ਸੀ।


author

Ranjit

Content Editor

Related News