ਕੋਰੋਨਾ ਕਾਰਨ ਸਾਬਕਾ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਗੌੜ ਦਾ ਦਿਹਾਂਤ
Sunday, Aug 23, 2020 - 09:59 PM (IST)
ਸੀਕਰ- ਸਾਬਕਾ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਇਰਫਾਨ ਅਲੀ ਗੌੜ ਦਾ ਐਤਵਾਰ ਨੂੰ ਜੈਪੁਰ ਦੇ ਇਕ ਨਿੱਜੀ ਹਸਪਤਾਲ 'ਚ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਉਹ 64 ਸਾਲਾ ਦੇ ਸਨ। ਗੌੜ ਪਿਛਲੇ ਕਈ ਦਿਨਾਂ ਤੋਂ ਲੀਵਰ 'ਚ ਇਨਫੈਕਸ਼ਨ ਤੇ ਟਾਈਫਾਈਡ ਨਾਲ ਪੀੜਤ ਸੀ। ਇਸ ਦੌਰਾਨ ਉਨ੍ਹਾਂ ਨੂੰ ਕੋਰੋਨਾ ਵੀ ਹੋ ਗਿਆ ਸੀ। ਸਿਹਤ 'ਚ ਗਿਰਾਵਟ ਤੋਂ ਬਾਅਦ ਉਨ੍ਹਾਂ ਨੂੰ ਜੈਪੁਰ ਦੇ ਇਕ ਨਿੱਜੀ ਹਸਪਤਾਲ 'ਚ ਭੇਜਿਆ ਗਿਆ, ਜਿੱਥੇ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਬਾਸਕਟਬਾਲ ਮੁਕਾਬਲਿਆਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ।
ਗੌੜ ਸੀਕਰ ਸਾਈਕਲਿੰਗ ਸੰਘ ਦੇ ਪ੍ਰਧਾਨ ਅਤੇ ਹੈਂਡਬਾਲ ਸੰਘ ਦੇ ਸਕੱਤਰ ਵੀ ਸਨ। ਉਸਦੇ ਦਿਹਾਂਤ 'ਤੇ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਜ਼ਿਲ੍ਹਾ ਓਲੰਪਿਕ ਸੰਘ ਦੇ ਪ੍ਰਧਾਨ ਸੁਭਾਸ਼ ਮਹਿਰਿਆ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਇਸ ਨੂੰ ਖੇਡ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।