ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ- ਰੋਹਿਤ ਸ਼ਰਮਾ ਹਨ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼

07/11/2021 8:29:20 PM

ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਰਿਤਿੰਦਰ ਸਿੰਘ ਸੋਢੀ ਨੇ ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਵਿਚ ਆਪਣੇ ਖੇਡ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਕੰਮ ਕੀਤਾ ਹੈ, ਉਸ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਦੇ ਵਿਰੁੱਧ ਆਗਾਮੀ ਸੀਰੀਜ਼ ਵਿਚ ਚੇਤੇਸ਼ਵਰ ਪੁਜਾਰਾ ਅਤੇ ਵਿਰਾਟ ਕੋਹਲੀ ਦੇ ਬੱਲੇ ਨਾਲ ਸ਼ਰਮਾ ਦੀ ਲੈਅ ਮਹੱਤਵਪੂਰਨ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਸ਼ਰਮਾ ਤਾਲ ਵਿਚ ਹੁੰਦੇ ਹਨ ਤਾਂ ਉਹ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਹੁੰਦੇ ਹਨ। ਸੋਢੀ ਨੇ ਗੱਲਬਾਤ ਵਿਚ ਕਿਹਾ ਕਿ ਇੱਥੇ ਬਹੁਤ ਕੁਝ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ 'ਤੇ ਨਿਰਭਰ ਕਰਦਾ ਹੈ ਕਿ ਇਹ ਤਿੰਨੇ ਬੱਲੇਬਾਜ਼ ਆਗਾਮੀ ਸੀਰੀਜ਼ ਵਿਚ ਕਿਵੇਂ ਲੈਅ ਵਿਚ ਆਉਂਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਉਸਦੀ ਸ਼ਾਨ ਵਿਚ ਰੋਹਿਤ ਸ਼ਰਮਾ ਦੁਨੀਅ ਦੇ ਸਰਵਸ੍ਰੇਸ਼ਠ ਬੱਲੇਬਾਜ਼ ਹਨ। ਸ਼ਰਮਾ ਦੇ ਇੰਗਲੈਂਡ ਵਿਰੁੱਧ 5 ਮੈਚਾਂ ਦੀ ਟੈਸਟ ਸੀਰੀਜ਼ ਵਿਚ ਪ੍ਰਦਰਸ਼ਨ ਦੀ ਬਹੁਤ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਇਹ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ 2021-2023 ਦਾ ਵੀ ਹਿੱਸਾ ਹੋਵੇਗੀ। 

ਇਹ ਖ਼ਬਰ ਪੜ੍ਹੋ- ZIM v BAN : ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 220 ਦੌੜਾਂ ਨਾਲ ਹਰਾਇਆ

PunjabKesari
ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਪਾਰੀ ਦੀ ਸ਼ੁਰੂਆਤ ਕਰਦੇ ਹਨ ਤਾਂ ਸ਼ਰਮਾ ਇਕ ਵਿਸ਼ੇਸ਼ ਖਿਡਾਰੀ ਹੁੰਦੇ ਹਨ ਕਿਉਂਕਿ ਉਸਦੇ ਕੋਲ ਮੈਚ ਨੂੰ ਵਿਰੋਧੀ ਤੋਂ ਦੂਰ ਲੈ ਜਾਣ ਦੀ ਯੋਗਤਾ ਹੁੰਦੀ ਹੈ। ਜੇਕਰ ਅਸੀਂ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਉਹ ਨਿਸ਼ਚਿਤ ਰੂਪ ਨਾਲ ਟੈਸਟ ਕ੍ਰਿਕਟ ਵਿਚ ਸੰਘਰਸ਼ ਕਰ ਰਿਹਾ ਸੀ ਪਰ ਹੁਣ ਉਸਦੇ ਟੈਸਟ ਕ੍ਰਿਕਟ ਵਿਚ ਆਪਣੇ ਅਧਿਕਾਰ ਦੀ ਮੋਹਰ ਲਗਾ ਦਿੱਤੀ ਹੈ। ਉਹ ਇਕ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਇਕ ਵਿਸ਼ੇਸ਼ ਖਿਡਾਰੀ ਹੈ, ਜਦੋਂ ਉਹ ਖੇਡਦਾ ਹੈ ਤਾਂ ਉਹ ਕੁਝ ਹੀ ਪਲਾਂ ਵਿਚ ਮੈਚ ਨੂੰ ਵਿਰੋਧੀ ਧਿਰ ਤੋਂ ਦੂਰ ਲੈ ਜਾ ਸਕਦਾ ਹੈ। ਰੋਹਿਤ ਨੇ 39 ਟੈਸਟ ਮੈਚ ਖੇਡੇ ਹਨ ਅਤੇ 46.19 ਦੀ ਔਸਤ ਨਾਲ 2679 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 57.9 ਦੀ ਸਟ੍ਰਾਈਕ ਰੇਟ ਨਾਲ 7 ਸੈਂਕੜੇ ਅਤੇ 12 ਅਰਧ ਸੈਂਕੜੇ ਲਗਾਏ ਹਨ। ਘਰ 'ਚ ਉਸਦੀ ਔਸਤ ਬਹੁਤ ਵਧੀਆ ਹੈ ਪਰ ਵਿਦੇਸ਼ੀ ਹਾਲਾਤਾਂ ਵਿਚ ਉਸਦੀ ਔਸਤ ਵਿਚ ਨਿਸ਼ਚਿਤ ਰੂਪ ਨਾਲ ਸੁਧਾਰ ਦੀ ਜ਼ਰੂਰਤ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News