ਸਾਬਕਾ ਭਾਰਤੀ ਕ੍ਰਿਕਟਰ ਸਦਾਸ਼ਿਵ ਰਾਓਜੀ ਪਾਟਿਲ ਦਾ ਹੋਇਆ ਦਿਹਾਂਤ
Tuesday, Sep 15, 2020 - 04:14 PM (IST)

ਮੁੰਬਈ (ਭਾਸ਼ਾ) : ਇਕ ਟੈਸਟ ਮੈਚ ਵਿਚ ਭਾਰਤ ਦੀ ਨੁਮਾਇੰਦਗੀ ਕਰਣ ਵਾਲੇ ਸਾਬਕਾ ਕ੍ਰਿਕਟਰ ਸਦਾਸ਼ਿਵ ਰਾਓਜੀ ਪਾਟਿਲ ਦਾ ਮੰਗਲਵਾਰ ਨੂੰ ਕੋਲਹਾਪੁਰ ਵਿਚ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਦੇ ਇਲਾਵਾ 2 ਧੀਆਂ ਹਨ।
ਇਹ ਵੀ ਪੜ੍ਹੋ: IPL 2020: ਪਿਤਾ ਹਨ ਪੰਜਾਬ ਪੁਲਸ 'ਚ ਡਰਾਈਵਰ, ਪੁੱਤਰ ਆਈ.ਪੀ.ਐੱਲ. 'ਚ ਗਰਜਣ ਨੂੰ ਤਿਆਰ
ਕੋਲਹਾਪੁਰ ਜ਼ਿਲ੍ਹਾ ਕ੍ਰਿਕਟ ਸੰਘ ਦੇ ਸਾਬਕਾ ਅਧਿਕਾਰੀ ਰਮੇਸ਼ ਕਦਮ ਨੇ ਦੱਸਿਆ, 'ਉਨ੍ਹਾਂ ਦਾ (ਪਾਟਿਲ ਦਾ) ਕੋਲਹਾਪੁਰ ਦੀ ਰੁਈਕਰ ਕਲੋਨੀ ਵਿਚ ਆਪਣੇ ਘਰੇ ਮੰਗਲਵਾਰ ਤੜਕੇ ਸੁੱਤੇ ਪਏ ਦਿਹਾਂਤ ਹੋ ਗਿਆ। ਤੇਜ ਗੇਂਦਬਾਜੀ ਆਲਰਾਊਂਡਰ ਪਾਟਿਲ ਨੇ 1955 ਵਿਚ ਨਿਊਜ਼ੀਲੈਂਡ ਖ਼ਿਲਾਫ ਇਕ ਟੈਸਟ ਮੈਚ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੂੰ ਹਾਲਾਂਕਿ ਇਸ ਦੇ ਬਾਅਦ ਦੇਸ਼ ਦੀ ਨੁਮਾਇੰਦਗੀ ਕਰਣ ਦਾ ਮੌਕਾ ਨਹੀਂ ਮਿਲਿਆ। ਪਾਟਿਲ ਨੇ 1952-1964 ਦਰਮਿਆਨ ਮਹਾਰਾਸ਼ਟਰ ਲਈ 36 ਪਹਿਲੀ ਸ਼੍ਰੇਣੀ ਮੈਚਾਂ ਵਿਚ 866 ਦੌੜਾਂ ਬਣਾਉਣ ਦੇ ਇਲਾਵਾ 83 ਵਿਕਟਾਂ ਲਈਆਂ। ਉਨ੍ਹਾਂ ਨੇ ਰਣਜੀ ਟਰਾਫੀ ਵਿਚ ਮਹਾਰਾਸ਼ਟਰ ਦੀ ਕਪਤਾਨੀ ਵੀ ਕੀਤੀ।
ਇਹ ਵੀ ਪੜ੍ਹੋ: IPL ਨੇ 12 ਸਾਲ 'ਚ ਬਦਲ ਦਿੱਤੀ ਕਈ ਕ੍ਰਿਕਟਰਾਂ ਦੀ ਜ਼ਿੰਦਗੀ, ਹੋਏ ਮਾਲਾਮਾਲ