ਟੈਸਟ ਸੀਰੀਜ਼ 'ਚ ਸਭ ਤੋਂ ਪਹਿਲਾਂ 460 ਦੌੜਾਂ ਬਣਾਉਣ ਵਾਲੇ ਕ੍ਰਿਕਟਰ ਮਾਧਵ ਆਪਟੇ ਦਾ ਦਿਹਾਂਤ

09/23/2019 12:02:19 PM

ਮੁੰਬਈ : ਸਾਬਕਾ ਭਾਰਤੀ ਕ੍ਰਿਕਟਰ ਮਾਧਵ ਆਪਟੇ ਦਾ ਸੋਮਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸੀ। ਆਪਟੇ ਦੇ ਬੇਟੇ ਵਾਮਨ ਆਪਟੇ ਨੇ ਮੀਡੀਆ ਨੂੰ ਦੱਸਿਆ ਕਿ ਸਾਬਕਾ ਸਲਾਮੀ ਬੱਲੇਬਾਜ਼ ਮਾਧਵ ਆਪਟੇ ਨੇ ਸਵੇਰੇ 6 ਵੱਜ ਕੇ 9 ਮਿੰਟ 'ਤੇ ਬ੍ਰੀਚ ਕੈਂਡੀ ਹਸਪਤਾਲ ਵਿਚ ਆਖਰੀ ਸਾਹ ਲਿਆ। ਆਪਟੇ ਨੇ ਆਪਣੇ ਕਰੀਅਰ ਵਿਚ 7 ਟੈਸਟ ਮੈਚ ਖੇਡੇ ਅਤੇ 542 ਦੌੜਾਂ ਬਣਾਈਆਂ ਜਿਸ ਵਿਚ ਇਕ ਸੈਂਕੜਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਫਰਸਟ ਕਲਾਸ ਕ੍ਰਿਕਟ ਵਿਚ ਉਨ੍ਹਾਂ ਨੇ 67 ਮੈਚਾਂ ਵਿਚ 3336 ਦੌੜਾਂ ਬਣਾਈਆਂ ਹਨ।

PunjabKesari

ਟੈਸਟ ਸੀਰੀਜ਼ 'ਚ 400 ਤੋਂ ਵੱਧ ਦੌਡ਼ਾਂ ਬਣਾਉਣ ਵਾਲੇ ਪਹਿਲੇ ਭਾਰਤੀ
PunjabKesari

ਮਾਧਵ ਆਪਟੇ ਨੇ ਨਵੰਬਰ 1952 ਵਿਚ ਪਾਕਿਸਤਾਨ ਖਿਲਾਫ ਟੈਸਟ ਕਲੱਬ ਆਫ ਇੰਡੀਆ ਵਿਚ ਟੈਸਟ ਡੈਬਿਯੂ ਕੀਤਾ ਅਤੇ ਆਪਣਾ ਆਖਰੀ ਟੈਸਟ ਅਪ੍ਰੈਲ 1953 ਨੂੰ ਵਾਸ਼ਿੰਗਟਨ ਵਿਖੇ ਵੈਸਟਇੰਡੀਜ਼ ਖਿਲਾਫ ਖੇਡਿਆ। ਉਨ੍ਹਾਂ ਨੇ ਆਪਣੇ ਡੈਬਿਯੂ ਟੈਸਟ ਵਿਚ 30 ਅਤੇ ਅਜੇਤੂ 10 ਦੌੜਾਂ ਦੀਆਂ ਪਾਰੀਆਂ ਖੇਡੀਆਂ। ਉਹ ਟੈਸਟ ਸੀਰੀਜ਼ ਵਿਚ 400 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਸਲਾਮੀ ਬੱਲੇਬਾਜ਼ ਸੀ। ਉਨ੍ਹਾਂ ਨੇ ਇਕ ਸੀਰੀਜ਼ ਵਿਚ ਵੈਸਟਇੰਡੀਜ਼ ਖਿਲਾਫ 1953 ਵਿਚ 460 ਦੌੜਾਂ ਬਣਾ ਕੇ ਇਹ ਉਪਲਬੱਧੀ ਹਾਸਲ ਕੀਤੀ ਸੀ। ਮਾਧਵ ਆਪਟੇ ਨੂੰ ਇਕ ਹੋਰ ਧਾਕੜ ਬੱਲੇਬਾਜ਼ ਵੀਨੂ ਮਾਕੰਡ ਨੇ ਸਲਾਮੀ ਬੱਲੇਬਾਜ਼ ਦੀ ਭੂਮਿਕਾ ਸੌਂਪੀ ਸੀ। ਉਹ ਬਾਅਦ ਵਿਚ ਘਰੇਲੂ ਕ੍ਰਿਕਟ ਵਿਚ ਮੁੰਬਈ ਦੇ ਕਪਤਾਨ ਵੀ ਬਣੇ। ਉਹ ਆਪਣੇ ਕਰੀਅਰ ਦੌਰਾਨ ਮਾਕੰਡ, ਪੋਲੀ ਓਮਰੀਗਰ, ਵਿਜੇ ਹਜ਼ਾਰੇ ਅਤੇ ਰੂਸੀ ਮੋਦੀ ਵਰਗੇ ਧਾਕੜ ਖਿਡਾਰੀਆਂ ਦੇ ਨਾਲ ਖੇਡੇ। ਉਹ ਵੱਕਾਰੀ CCI ਦੇ ਪ੍ਰਧਾਨ ਵੀ ਰਹੇ।


Related News